ਮੁੰਬਈ: ਵੀਨਸ ਰਿਕਾਰਡਜ਼ ਅਤੇ ਟੇਪਜ਼ ਐਂਡ ਯੂਨਾਈਟਿਡ 7 ਦੇ ਮਾਲਕ ਬਾਲੀਵੁੱਡ ਨਿਰਮਾਤਾ champak jain ਦਾ ਦਿਹਾਂਤ ਹੋ ਗਿਆ ਹੈ। ਉਹ ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਸਟਾਰਰ ਫ਼ਿਲਮ 'ਜੋਸ਼' ਅਤੇ ਅਕਸ਼ੇ ਕੁਮਾਰ, ਸੈਫ ਅਲੀ ਖ਼ਾਨ ਅਤੇ ਸ਼ਿਲਪਾ ਸ਼ੈੱਟੀ ਸਟਾਰਰ ਫ਼ਿਲਮ 'ਮੈਂ ਖਿਲਾੜੀ ਤੂ ਅਨਾਰੀ' ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਰਹੇ ਹਨ। ਇਹ ਮੰਨਿਆ ਜਾਂਦਾ ਹੈ ਕਿ ਬਰੇਨ ਹੈਮਰੇਜ ਦੇ ਕਾਰਨ ਮੌਤ ਹੋਈ। ਬਾਲੀਵੁੱਡ ਅਤੇ ਰਾਜਨੀਤੀ ਦੀਆਂ ਮਸ਼ਹੂਰ ਹਸਤੀਆਂ ਵਿੱਚ ਉਨ੍ਹਾਂ ਦੇ ਦੇਹਾਂਤ ਕਾਰਨ ਸੋਗ ਦੀ ਲਹਿਰ ਹੈ।
ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ
ਬਾਲੀਵੁੱਡ ਨਿਰਮਾਤਾ champak jain ਦੀ ਮੌਤ 'ਤੇ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ। ਸੋਨੂੰ ਨੇ ਲਿਖਿਆ, ‘champak jain ਦੇ ਅਚਾਨਕ ਦੇਹਾਂਤ ਦੀ ਖ਼ਬਰ ਨੂੰ ਜਾਣਕੇ ਬਹੁਤ ਦੁੱਖ ਹੋਇਆ। ਉਹ ਇਕ ਸ਼ਾਨਦਾਰ ਸ਼ਖਸੀਅਤ ਸੀ। ਮੇਰੀਆਂ ਉਨ੍ਹਾਂ ਨਾਲ ਬਹੁਤ ਚੰਗੀਆਂ ਯਾਦਾਂ ਹਨ।'