ਪੰਜਾਬ

punjab

ETV Bharat / sitara

ਫ਼ਿਲਮ 'ਪੰਗਾ' ਦਾ ਫ਼ਰਸਟ ਲੁੱਕ ਆਇਆ ਸਾਹਮਣੇ - 26 january

ਅਦਾਕਾਰਾ ਕੰਗਨਾ ਅੱਗਲੇ ਸਾਲ 'ਪੰਗਾ' ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਕੰਗਨਾ ਇਕ ਕਬੱਡੀ ਖਿਡਾਰਨ ਦਾ ਕਿਰਦਾਰ ਨਿਭਾਵੇਗੀ।

ਸੋਸ਼ਲ ਮੀਡੀਆ

By

Published : Mar 8, 2019, 4:32 PM IST

ਹੈਦਰਾਬਾਦ:ਇਸ ਸਾਲ ਗੰਣਤੰਤਰ ਦਿਵਸ 'ਤੇ ਕੰਗਨਾ ਦੀ ਮਨੀਕਰਨੀਕਾ ਰਿਲੀਜ਼ ਕੀਤੀ ਗਈ ਸੀ। ਮਨੀਕਰਨੀਕਾ ਦੀ ਕਾਮਯਾਬੀ ਦੇਖ ਕੇ ਕੰਗਨਾ ਨੇ ਅਗਲੇ ਸਾਲ ਦਾ ਵੀ ਗੰਣਤੰਤਰ ਦਿਵਸ ਦਾ ਸਲੋਟ ਬੁੱਕ ਕਰ ਲਿਆ ਹੈ।ਜੀ ਹਾਂ ,
2020 ਦੇ ਵਿੱਚ ਗਣਤੰਤਰ ਦਿਵਸ ਦੇ ਕੋਲ ਕੰਗਨਾ ਦੀ ਫ਼ਿਲਮ 'ਪੰਗਾ' ਰਿਲੀਜ਼ ਕੀਤੀ ਜਾਵੇਗੀ।ਇਸ ਫ਼ਿਲਮ 'ਚ ਕੰਗਨਾ ਕਬੱੜੀ ਖਿਡਾਰਨ ਦਾ ਕਿਰਦਾਰ ਨਿਭਾਵੇਗੀ।ਅਸ਼ਵਨੀ ਏਯਿਰ ਤਿਵਾਰੀ ਦੇ ਡਾਇਰੈਕਸ਼ਨ ਹੇਠ ਬਣ ਰਹੀ ਇਸ ਫ਼ਿਲਮ 'ਚ ਨੀਨਾ ਗੁਪਤਾ ਅਤੇ ਰਿੱਚਾ ਚਡਾ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।
ਸੂਤਰਾਂ ਅਨੁਸਾਰ ਇਸ ਫ਼ਿਲਮ 'ਚ ਕੰਗਨਾ ਦੇ ਨਾਲ ਪਾਲੀਵੁੱਡ ਦੇ ਮਸ਼ਹੂਰ ਕਲਾਕਾਰ ਜੱਸੀ ਗਿੱਲ ਨਜ਼ਰ ਆਉਣਗੇ।ਮੇਕੇਰਸ ਨੇ ਇਸ ਫ਼ਿਲਮ ਦਾ ਫ਼ਰਸਟ ਲੁੱਕ ਰਿਵੀਲ ਕੀਤਾ ਹੈ।ਜਿਸ ਵਿੱਚ ਕੰਗਨਾ ਅਤੇ ਜੱਸੀ ਹੱਸਦੇ ਹੋਏ ਨਜ਼ਰ ਆ ਰਹੇ ਹਨ।ਅਸ਼ਵਨੀ ਨੇ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਸ਼ੈਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਫ਼ਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details