ਪਣਜੀ: ਮੋਦੀ ਜੀ ਕੀ ਬੇਟੀ ਨਾਂਅ ਦੀ ਫ਼ਿਲਮ 'ਤੇ ਕੰਮ ਚੱਲ ਰਿਹਾ ਹੈ। ਹਾਲਾਂਕਿ ਫ਼ਿਲਮ ਦਾ ਵਿਸ਼ਾ ਕੀ ਹੈ ਇਹ ਸਾਹਮਣੇ ਨਹੀਂ ਆਇਆ ਹੈ। ਕਿਹਾ ਇਹ ਜਾ ਰਿਹਾ ਹੈ ਕਿ ਇਹ ਕਾਮੇਡੀ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ਦੇ ਨਾਲ ਐਡ ਬਣਾਉਣ ਵਾਲੇ ਏਡੀ ਸਿੰਘ ਫ਼ਿਲਮੀ ਨਿਰਦੇਸ਼ਨ ਦੀ ਦੁਨੀਆ 'ਚ ਸ਼ੁਰੂਆਤ ਕਰਨ ਜਾ ਰਹੇ ਹਨ।
ਗੋਆ 'ਚ ਚੱਲ ਰਹੇ ਨੈਸ਼ਨਲ ਫ਼ਿਲਮ ਡੇਵਲਪਮੇਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨਐਫਡੀਸੀ) ਦੇ ਫ਼ਿਲਮ ਬਜ਼ਾਰ 'ਚ ਇਸ ਦੇ ਸਿਰਲੇਖ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਡਕਰ ਦੇ ਨਾਲ ਫ਼ਿਲਮ ਬਜ਼ਾਰ ਦੇ ਵੇਨਯੂ 'ਚ ਮਜ਼ਾਕਿਆ ਭਰੇ ਅੰਦਾਜ਼ 'ਚ ਗੱਲਬਾਤ ਕੀਤੀ।