ਪੰਜਾਬ

punjab

ETV Bharat / sitara

ਫ਼ਿਲਮ ਕੇਸਰੀ ਦਾ ਗੀਤ 'ਮਿੱਟੀ' ਹੋਇਆ ਰਿਲੀਜ਼ - Pariniti chopra

ਅਨੁਰਾਗ ਸਿੰਘ ਵੱਲੋਂ ਨਿਰਦੇਸ਼ਤ ਫ਼ਿਲਮ 'ਕੇਸਰੀ' ਦਾ ਗੀਤ 'ਮਿੱਟੀ'ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ 'ਚ ਵਿਜ਼ੁਅਲ ਈਫੈਕਟਸ ਤੇ ਬਹੁਤ ਵੱਧੀਆ ਕੰਮ ਕੀਤਾ ਹੋਇਆ ਹੈ।

ਸੋਸ਼ਲ ਮੀਡੀਆ

By

Published : Mar 16, 2019, 8:46 PM IST

ਹੈਦਰਾਬਾਦ: ਫ਼ਿਲਮ ਕੇਸਰੀ ਦਾ ਨਵਾਂ ਗੀਤ 'ਤੇਰੀ ਮਿੱਟੀ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਨਾਲ ਪੰਜਾਬੀ ਗਾਇਕ ਬੀ ਪ੍ਰਾਕ ਨੇ ਬਾਲੀਵੁੱਡ ਦੇ ਵਿੱਚ ਡੈਬਯੂ ਕੀਤਾ ਹੈ। ਇਸ ਗੀਤ ਦੇ ਬੋਲ ਮਨੋਜ ਮੁਨਤਾਸ਼ਿਰ ਨੇ ਲਿਖੇ ਹਨ ਅਤੇ ਸੰਗੀਤ ਆਰਕੋ ਨੇ ਦਿੱਤਾ ਹੈ। ਗੀਤ ਦੀ ਵੀਡੀਓ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੇ ਕੁਮਾਰ ਸਿੱਖ ਫੌਜੀ ਦੀ ਭੂਮਿਕਾ ਨਿਭਾ ਰਹੇ ਹਨ।


ਦੱਸਣਯੋਗ ਹੈ ਕਿ ਇਹ ਗੀਤ ਯੂਟਿਊਬ 'ਤੇ 14ਵੇਂ ਨਬੰਰ ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਯੂਟਿਊਬ 'ਤੇ 9 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।


21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕੇਸਰੀ' 1897 ਵਿੱਚ ਹੋਈ ਸਾਰਾਗੜ੍ਹੀ ਦੀ ਲੜਾਈ 'ਤੇ ਆਧਾਰਿਤ ਹੈ।ਜਿਸ ਵਿੱਚ ਅਕਸ਼ੇ ਕੁਮਾਰ ਅਤੇ ਪ੍ਰੀਨੀਤੀ ਚੋਪੜਾ ਮੁੱਖ ਭੂਮੀਕਾ 'ਚ ਨਜ਼ਰ ਆਉਣਗੇ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦੇ ਵਿਜ਼ੁਅਲ ਅਫੈਂਕਟਸ ਬਹੁਤ ਵਧੀਆ ਢੰਗ ਦੇ ਨਾਲ ਦਿਖਾਏ ਗਏ ਹਨ।

ABOUT THE AUTHOR

...view details