ਫ਼ਿਲਮ 'ਕੇਸਰੀ' ਨੇ ਕਮਾਏ 100 ਕਰੋੜ - gully boy
ਫ਼ਿਲਮ 'ਕੇਸਰੀ' ਨੇ ਤੋੜਿਆ 'ਗੱਲੀ ਬੋਆਏ' ਦਾ ਰਿਕਾਰਡ ,ਸੱਤਵੇਂ ਦਿਨ ਕਮਾਏ 100 ਕਰੋੜ।
ਸੋਸ਼ਲ ਮੀਡੀਆ
ਹੈਦਰਾਬਾਦ :ਸਾਰਾਗੜ੍ਹੀ ਦੇ ਇਤਿਹਾਸ ਨਾਲ ਸਬੰਧਤ ਫ਼ਿਲਮ 'ਕੇਸਰੀ' ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ਜਿਸ ਦੇ ਸਦਕਾ ਇਸ ਫ਼ਿਲਮ ਦਾ ਬਾਕਸ ਆਫ਼ਿਸ ਕਲੈਕਸ਼ਨ ਰਿਕਾਰਡ ਤੋੜ ਰਿਹਾ ਹੈ।'ਕੇਸਰੀ' ਇੱਕ ਅਜਿਹੀ ਫ਼ਿਲਮ ਬਣ ਚੁੱਕੀ ਹੈ ਜਿਸਨੇ ਸਾਲ 2019 'ਚ ਸਭ ਤੋਂ ਤੇਜ਼ 100 ਕਰੋੜ ਕਮਾਏ ਹਨ। ਇਸ ਰਿਕਾਰਡ ਦੀ ਜਾਣਕਾਰੀ ਫ਼ਿਲਮ ਕ੍ਰਿਟਿਕ ਅਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਕੇ ਜਨਤਕ ਕੀਤੀ ਹੈ।
ਇਸ ਫ਼ਿਲਮ ਨੇ 7 ਦਿਨਾਂ 'ਚ 100 ਕਰੋੜ ਰੁਪਏ ਕਮਾ ਲਏ ਹਨ। ਇਸ ਰਿਕਾਰਡ ਦੇ ਨਾਲ 'ਕੇਸਰੀ' ਨੇ ਫ਼ਿਲਮ 'ਗੱਲੀ ਬੋਆਏ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਫ਼ਿਲਮ 'ਗੱਲੀ ਬੋਆਏ'ਨੇ ਰਿਲੀਜ਼ ਦੇ 8ਵੇਂ ਦਿਨ 100 ਕਰੋੜ ਕਮਾਏ ਸਨ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਨ੍ਹਾਂ 21 ਸਿੱਖਾਂ ਦੇ ਜ਼ਜਬੇ 'ਤੇ ਆਧਾਰਿਤ ਹੈ ਜਿਨ੍ਹਾਂ ਨੇ ਸਾਰਾਗੜ੍ਹੀ ਦੇ ਯੁੱਧ ਵਿੱਚ 10 ਹਜ਼ਾਰ ਅਫ਼ਗ਼ਾਨੀਆਂ ਦਾ ਸਾਹਮਣਾ ਕੀਤਾ ਸੀ।