26/11 'ਤੇ ਬਣੀ ਫ਼ਿਲਮ 'ਹੋਟਲ ਮੁੰਬਈ' ਭਾਰਤ 'ਚ ਹੋਵੇਗੀ ਰਿਲੀਜ਼ - zee news
26/11 ਦੇ ਅੱਤਵਾਦੀ ਹਮਲੇ 'ਤੇ ਬਣੀ ਹਾਲੀਵੁੱਡ ਫ਼ਿਲਮ 'ਹੋਟਲ ਮੁੰਬਈ'। ਭਾਰਤ ਵਿੱਚ ਵੀ ਹੋਵੇਗੀ ਰਿਲੀਜ਼। ਮੁੰਬਈ ਵਿੱਚ 26/11 ਹਮਲੇ ਨੂੰ ਹੋ ਚੁੱਕੇ ਹਨ 12 ਸਾਲ 3 ਮਹੀਨੇ।
![26/11 'ਤੇ ਬਣੀ ਫ਼ਿਲਮ 'ਹੋਟਲ ਮੁੰਬਈ' ਭਾਰਤ 'ਚ ਹੋਵੇਗੀ ਰਿਲੀਜ਼](https://etvbharatimages.akamaized.net/etvbharat/images/768-512-2908487-thumbnail-3x2-mumbai.jpg)
ਨਵੀਂ ਦਿੱਲੀ: ਫ਼ਿਲਮ 'ਹੋਟਲ ਮੁੰਬਈ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਹਾਲ ਹੀ 'ਚ ਇਸ ਗੱਲ ਦੀ ਜਾਣਕਾਰੀ 'ਜ਼ੀ ਸਟੂਡਿਓ' ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰ ਕੇ ਦਿੱਤੀ। ਹਾਲੀਵੁੱਡ ਨੇ ਇਹ ਫ਼ਿਲਮ 26/11 ਅੱਤਵਾਦੀ ਹਮਲੇ 'ਤੇ ਬਣਾਈ ਹੈ, ਜੋ ਕਿ ਭਾਰਤ ਵਿੱਚ ਵੀ ਰਿਲੀਜ਼ ਹੋਵੇਗੀ।
ਦਰਅਸਲ ਇਹ ਫ਼ਿਲਮ ਵਿਸ਼ਵ ਭਰ 'ਚ 29 ਮਾਰਚ ਨੂੰ ਰਿਲੀਜ਼ ਹੋਈ ਸੀ। ਭਾਰਤ ਵਿੱਚ ਵੀ ਫ਼ਿਲਮ ਉਸੇ ਦਿਨ ਰਿਲੀਜ਼ ਹੋਣੀ ਸੀ ਪਰ ਕੁੱਝ ਕਾਰਨਾਂ ਕਰ ਕੇ ਫ਼ਿਲਮ ਰਿਲੀਜ਼ ਨਹੀਂ ਹੋ ਸਕੀ।
ਦੱਸ ਦਈਏ ਕਿ ਹੁਣ 'ਜ਼ੀ ਸਟੂਡਿਓ' ਤੇ 'ਪ੍ਰੋਲਿਫਿਕ ਪਿਕਚਰ' ਨੇ ਭਾਰਤ ਵਿੱਚ ਜਲਦ ਹੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।