ਮੁੰਬਈ: ਬਾਲੀਵੁੱਡ ਦੀ ਨਵੀਂ ਕਾਮੇਡੀ ਫ਼ਿਲਮ Good newwz ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਇਸ ਪੋਸਟਰ ਵਿੱਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ ਤੇ ਨਾਲ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਰਾਣੀ ਮੁਖ਼ਰਜੀ ਦੀ ਦਮਦਾਰ ਵਾਪਸੀ, ਮਰਦਾਨੀ 2 ਦਾ ਟ੍ਰੇਲਰ ਹੋਇਆ ਜਾਰੀ
ਫ਼ਿਲਮ ਦੇ ਨਾਂਅ ਵਾਂਗ ਇਸ ਫ਼ਿਲਮ ਦਾ ਪੋਸਟਰ ਵੀ ਕਾਫ਼ੀ ਦਿਲਚਸਪ ਹੈ। ਇਸ ਪੋਸਟਰ ਵਿੱਚ ਦਿਲਜੀਤ ਤੇ ਅਕਸ਼ੈ ਕਾਫ਼ੀ ਉਲਝੇ ਹੋਏ ਦਿਖਾਈ ਦੇ ਰਹੇ ਹਨ। ਸ਼ਾਇਦ ਇਸ ਦਾ ਉਲਝਣ ਦਾ ਕਾਰਨ ਕਰੀਨਾ ਤੇ ਕਿਆਰਾ ਦਾ ਮਾਂ ਬਣਨਾ ਹੋ ਸਕਦਾ ਹੈ। ਦਿਲਜੀਤ ਇਸ ਫ਼ਿਲਮ ਵਿੱਚ ਹਨੀ ਦਾ ਕਿਰਦਾਰ ਨਿਭਾਉਣਗੇ। ਦੱਸ ਦੇਈਏ ਕਿ ਦਿਲਜੀਤ ਨੇ ਪਹਿਲਾਂ ਵੀ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਹੋਰ ਪੜ੍ਹੋ: ਸੁਪਰ ਨੈਚੁਰਲ ਥ੍ਰਿਲਰ ਫ਼ਿਲਮ ਨਾਲ ਵਾਪਸੀ ਕਰਨ ਜਾ ਰਹੇ ਨੇ ਅਰਜੁਨ
ਇਸ ਕਾਮੇਡੀ ਡਰਾਮਾ ਵਿੱਚ ਇਨ੍ਹਾਂ ਕਲਾਕਾਰਾ ਦਾ ਕਿਰਦਾਰ ਵੱਖਰਾ ਹੋਵੇਗਾ। Good Newwz ਦਾ ਨਿਰਦੇਸ਼ਨ ਰਾਜ ਮਹਿਤਾ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਕ੍ਰਿਸਮਸ ਮੌਕੇ 27 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਕਸ਼ੈ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਕਾਮੇਡੀ ਫ਼ਿਲਮ 'ਹਾਊਸਫੁੱਲ 4' ਨੇ ਬਾਕਸ- ਆਫ਼ਿਸ 'ਤੇ ਕਾਫ਼ੀ ਧਮਾਲਾਂ ਪਾਈਆਂ ਹਨ। ਦੇਖਣਯੋਗ ਹੋਵੇਗਾ ਕਿ ਇਹ ਫ਼ਿਲਮ ਇਨ੍ਹਾਂ ਸਿਤਾਰਿਆਂ ਲਈ good news ਬਣਦੀ ਹੈ ਜਾਂ ਨਹੀਂ?