ਪੰਜਾਬ

punjab

ETV Bharat / sitara

ਸਭ ਦਾ ਦਿਲ ਜਿੱਤ ਰਹੀ 2019 ਦੀ ਡ੍ਰੀਮ ਗਰਲ - Ayushman Khurana As a dream girl

13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੇ ਪਹਿਲੇ ਦਿਨ 9.50 ਕਰੋੜ ਦਾ ਕਾਰੋਬਾਰ ਕੀਤਾ। ਦੂਸਰੇ ਦਿਨ ਇਸ ਫ਼ਿਲਮ ਨੇ 16 ਕਰੋੜ ਕਮਾਏ। ਫ਼ਿਲਮ ਮਾਹਿਰਾਂ ਵੱਲੋਂ ਇਹ ਆਸ ਲਗਾਈ ਜਾ ਰਹੀ ਹੈ ਕਿ ਪਹਿਲੇ ਵੀਕੈਂਡ ਇਹ ਫ਼ਿਲਮ 45 ਕਰੋੜ ਦਾ ਕਾਰੋਬਾਰ ਕਰ ਸਕਦੀ ਹੈ।

ਫ਼ੋਟੋ

By

Published : Sep 15, 2019, 12:41 PM IST

Updated : Sep 15, 2019, 1:52 PM IST

ਮੁੰਬਈ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਡ੍ਰੀਮ ਗਰਲ ਦਾ ਜਾਦੂ ਫ਼ੈਨਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਹਿਲੇ ਦਿਨ ਇਸ ਫ਼ਿਲਮ ਨੇ 9.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਸਰੇ ਦਿਨ ਸ਼ਨੀਵਾਰ ਨੂੰ ਫ਼ਿਲਮ ਦੀ ਕਮਾਈ 'ਚ 70% ਵਾਧਾ ਵੇਖਣ ਨੂੰ ਮਿਲਿਆ। ਇਸ ਤਰ੍ਹਾਂ ਕਮਾਈ ਦੇ ਮਾਮਲੇ 'ਚ ਆਯੂਸ਼ਮਾਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫ਼ਿਲਮ ਬਣ ਚੁੱਕੀ ਹੈ।
ਇੱਕ ਨਿੱਜੀ ਵੈੱਬਸਾਇਟ ਦੀ ਰਿਪੋਰਟ ਮੁਤਾਬਿਕ, ਦੂਜੇ ਦਿਨ ਫ਼ਿਲਮ ਡ੍ਰੀਮ ਗਰਲ ਨੇ ਕੁੱਲ 16 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਪਹਿਲੇ ਦੋ ਦਿਨ੍ਹਾਂ 'ਚ ਫ਼ਿਲਮ ਨੇ ਲਗਪਗ 25. 50 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਫ਼ਿਲਮ ਐਨਾਲਿਟੀਕਸ ਨੇ ਉਮੀਦ ਜਤਾਈ ਹਾ ਕਿ ਐਤਵਾਰ ਤੱਕ ਇਹ ਫ਼ਿਲਮ 45 ਕਰੋੜ ਤੱਕ ਦੀ ਕਮਾਈ ਕਰ ਸਕਦੀ ਹੈ।
ਦੱਸ ਦਈਏ ਕਿ ਇਹ ਫ਼ਿਲਮ ਅਲੱਗ ਹੀ ਤਰ੍ਹਾਂ ਦੇ ਕਾਨਸੇਪਟ 'ਤੇ ਬਣੀ ਹੋਈ ਹੈ। ਫ਼ਿਲਮ ਵਿੱਚ ਆਯੂਸ਼ਮਾਨ ਖੁਰਾਣਾ ਇੱਕ ਅਜਿਹਾ ਕਿਰਦਾਰ ਨਿਭਾ ਰਹੇ ਹਨ ਜਿਸ 'ਚ ਉਨ੍ਹਾਂ ਨੂੰ ਕੁੜੀ ਦੀ ਅਵਾਜ਼ 'ਚ ਗੱਲ ਕਰਦੇ ਹੋਏ ਕਾਲ ਸੇਂਟਰ 'ਚ ਨੌਕਰੀ ਕਰਨੀ ਪੈਂਦੀ ਹੈ।
ਫ਼ਿਲਮ 'ਚ ਆਯੂਸ਼ਮਾਨ ਤੋਂ ਇਲਾਵਾ ਨੁਸਰਤ ਭਾਰੂਚਾ, ਅੰਨੂ ਕਪੂਰ, ਮਨਜੋਤ ਸਿੰਘ ਵਰਗੇ ਕਲਾਕਾਰ ਨਜ਼ਰ ਆਉਂਦੇ ਹਨ।

Last Updated : Sep 15, 2019, 1:52 PM IST

ABOUT THE AUTHOR

...view details