ਅੰਮ੍ਰਿਤਸਰ:ਸਾਊਥ ਦੇ ਮਸ਼ਹੂਰ ਡਾਇਰੈਕਟਰ ਐਸਐਸ ਰਾਜਾਮੌਲੀ (south film director ss rajamoli)ਜੋ ਕਿ ਕਾਫੀ ਸਮੇਂ ਤੋਂ ਬਾਹੁਬਲੀ ਫ਼ਿਲਮ ਬਣਾਉਣ ਤੋਂ ਬਾਅਦ ਚਰਚਾ ਵਿਚ ਰਹੇ ਹਨ ਅਤੇ ਬਾਹੂਬਲੀ ਫਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਆਰਆਰਆਰ (RRR) ਫਿਲਮ ਬਣਾਈ ਜਾ ਰਹੀ ਹੈ। ਇਹ ਫਿਲਮ ਸੁਤੰਤਰਤਾ ਸੰਗ੍ਰਾਮੀਆਂਉੱਤੇ ਬਣਾਈ ਜਾ ਰਹੀ ਹੈ(RRR team reached amritsar for promotion)।
ਇਸੇ ਫਿਲਮ ਦੀ ਪ੍ਰਮੋਸ਼ਨ ਲਈ ਰਾਜਾਮੋਲੀ ਤੇ ਉਨ੍ਹਾਂ ਦੀ ਟੀਮ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਰਹੀ ਹੈ। ਉਥੇ ਹੀ ਇਹ ਟੀਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਟੀਮ ਨੇ, ਬਾਹੂਬਲੀ ਫਿਲਮ ਵਾਂਗ ਇਹ ਵੀ ਫ਼ਿਲਮ ਦੁਨੀਆਂ ਵਿੱਚ ਆਪਣੀ ਪ੍ਰਸਿੱਧੀ ਖੱਟੇ, ਇਸ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਵੀ ਕੀਤੀ।
ਇਸ ਦੌਰਾਨ ਗੱਲਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਐਸ.ਐਸ ਰਾਜਾਮੌਲੀ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੂਸਰੀ ਵਾਰ ਨਤਮਸਤਕ ਹੋਣ ਪਹੁੰਚੇ ਹਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ ਕਿਉਂਕਿ ਇਹ ਰੂਹਾਨੀਅਤ ਦੀ ਕੇਂਦਰ ਹੈ ਇਸ ਦੇ ਅੱਗੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਬਾਹੁਬਲੀ 1 ਤੇ ਬਾਹੂਬਲੀ 2 ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਵੱਲੋਂ RRR ਫ਼ਿਲਮ ਬਣਾਈ ਗਈ ਹੈ।
ਸ੍ਰੀ ਹਰਮੰਦਿਰ ਸਾਹਿਬ ਨਤਮਤਸਕ ਹੋਈ ਰਾਜਾਮੋਲੀ ਦੀ ਟੀਮ ਉਨ੍ਹਾਂ ਦੱਸਿਆ ਕਿ ਇਹ ਫਿਲਮ ਦੇਸ਼ ਦੇ ਆਜਾਦੀ ਘੁਲਾਟੀਆਂ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਹੀ ਬਣਾਈਆਂ ਜਾਣਗੀਆਂ ਤਾਂ ਜੋ ਲੋਕ ਫ਼ਿਲਮਾਂ ਦੇ ਜ਼ਰੀਏ ਕੁਝ ਚੰਗਾ ਸਿੱਖ ਸਕਣ ਤੇ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਸਮਾਜ ਨੂੰ ਚੰਗੀ ਸੇਧ ਦੇਣ ਲਈ ਜਰੂਰੀ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਾਊਥ ਦੀਆਂ ਫ਼ਿਲਮਾਂ ਇਸ ਸਮੇਂ ਪੂਰੇ ਦੇਸ਼ ਚ ਨੰਬਰ ਇਕ ਤੇ ਜਾਰੀ ਹਨ ਅਤੇ ਸਾਊਥ ਦੀਆਂ ਫ਼ਿਲਮਾਂ ਤੋਂ ਬਾਅਦ ਹੀ ਹਿੰਦੀ ਫ਼ਿਲਮਾਂ ਵੀ ਬਹੁਤ ਸਾਰੀਆਂ ਡੱਬ ਕੀਤੀਅਾਂ ਜਾ ਰਹੀਅਾਂ ਹਨ ਅਤੇ ਹੁਣ ਇਸ ਨੂੰ ਇਕ ਵਾਰ ਫਿਰ ਬਾਹੂਬਲੀ ਫਿਲਮ ਤੋਂ ਬਾਅਦ RRR ਫਿਲਮ ਸਾਊਥ ਵੱਲੋਂ ਬਣਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਦੇਸ਼ ਦੇ ਵਿਚ ਕਿੰਨਾ ਕੁ ਨਾਮ ਕਮਾ ਸਕਦੀ ਹੈ।
ਇਹ ਵੀ ਪੜ੍ਹੋ:ਸਾਬਕਾ ਸੀਐਮ ਚੰਨੀ ਦੀ ਮੌਜੂਦਾ ਸੀਐਮ ਮਾਨ ਨਾਲ ਮੁਲਾਕਾਤ