ਪੰਜਾਬ

punjab

ETV Bharat / sitara

ਫ਼ਿਲਮ 'ਧਾਕੜ' ਦੇ ਨਿਰਦੇਸ਼ਕ ਰਜਨੀਸ਼ ਘਈ ਦਾ ਪੰਜਾਬ ਨਾਲ ਕੀ ਸਬੰਧ ?

2020 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਧਾਕੜ' ਦੇ ਨਿਰਦੇਸ਼ਕ ਰਜਨੀਸ਼ ਘਈ ਫ਼ਿਰੋਜਪੁਰ ਦੇ ਜਮ-ਪਲ ਹਨ। ਫ਼ਿਲਮ 'ਧਾਕੜ' ਦੇ ਨਿਰਦੇਸ਼ਕ ਬਣਨ ਤੋਂ ਪਹਿਲਾਂ ਉਨ੍ਹਾਂ 1000 ਟੀਵੀ ਐਡ ਦਾ ਨਿਰਦੇਸ਼ਨ ਕੀਤਾ ਹੈ।

ਫ਼ੋਟੋ

By

Published : Jul 11, 2019, 7:28 PM IST

Updated : Jul 11, 2019, 7:54 PM IST

ਮੁੰਬਈ : ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ 'ਧਾਕੜ' ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ 2020 ਦੀ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਨਿਰਦੇਸ਼ਨ ਰਜਨੀਸ਼ ਘਈ ਵੱਲੋਂ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਰਜਨੀਸ਼ ਘਈ ਪੰਜਾਬ ਦੇ ਫ਼ਿਰੋਜ਼ਪੁਰ ਦੇ ਜੰਮ-ਪਲ ਹਨ। ਉਨ੍ਹਾਂ ਦੇ ਪਿਤਾ ਕਰਨਲ ਰਿਟਾਇਰ ਹਨ।

ਫ਼ੋਟੋ
ਬਾਲੀਵੁੱਡ 'ਚ ਬਤੌਰ ਨਿਰਦੇਸ਼ਕ ਕੰਮ ਕਰਨ ਤੋਂ ਪਹਿਲਾਂ ਰਜਨੀਸ਼ ਘਈ ਨੇ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਿਆ। ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਐਮਟੀਵੀ ਚੈਨਲ ਤੋਂ ਕੀਤੀ ਸੀ। 20 ਸਾਲ ਪਹਿਲਾਂ ਉਹ ਫ਼ਿਰੋਜਪੁਰ ਆਪਣੇ ਸੁਫ਼ਨੇ ਪੂਰੇ ਕਰਨ ਲਈ ਮੁੰਬਈ ਆਏ ਸੀ।
ਫ਼ੋਟੋ
ਰਜਨੀਸ਼ ਘਈ ਆਪਣੀ ਵੈਬਸਾਇਟ 'ਤੇ ਲਿਖਦੇ ਹਨ ਕਿ ਉਨ੍ਹਾਂ ਨੂੰ ਫ਼ਿਲਮਾਂ ਦੇ ਨਾਲ ਪਿਆਰ ਉਸ ਵੇਲੇ ਹੋਇਆ ਜਦੋਂ ਵੇਲਿੰਗਟਨ ਦੇ ਵਿੱਚ ਉਨ੍ਹਾਂ ਨੇ ਵਰਲਡ ਵਾਰ 2 ਦੀਆਂ ਫ਼ਿਲਮ ਦੀ ਸਕ੍ਰੀਨਿੰਗ ਵੇਖੀ ਸੀ।
ਫ਼ੋਟੋ
ਫ਼ਿਲਮ 'ਧਾਕੜ' ਦੇ ਨਿਰਦੇਸ਼ਕ ਦੀ ਕੰਗਨਾ ਦੇ ਨਾਲ ਮੁਲਾਕਾਤ ਇੱਕ ਟੀਵੀ ਐਡ ਦੀ ਸ਼ੂਟ ਵੇਲੇ ਹੋਈ ਸੀ। ਫ਼ਿਲਮ 'ਧਾਕੜ' ਨੂੰ ਲੈ ਕੇ ਰਜਨੀਸ਼ ਘਈ ਇਸ ਵੇਲੇ ਪੂਰੀ ਮਿਹਨਤ ਕਰ ਰਹੇ ਹਨ। ਇਸ ਫ਼ਿਲਮ ਦੀ ਜ਼ਿਆਦਾਤਰ ਟੀਮ ਹੌਂਗ-ਕੌਂਗ ਤੋਂ ਆ ਰਹੀ ਹੈ।
Last Updated : Jul 11, 2019, 7:54 PM IST

ABOUT THE AUTHOR

...view details