ਪੰਜਾਬ

punjab

ETV Bharat / sitara

ਕਾਲੇਜ ਲਾਈਫ਼ ਨੂੰ ਦਰਸਾਉਂਦੀ ਫ਼ਿਲਮ ਛਿਛੋਰੇ ਦਾ ਟ੍ਰੇਲਰ ਹੋਇਆ ਰਿਲੀਜ਼ - ਫ਼ਿਲਮ ਛਿਛੋਰੇ

6 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਛਿਛੋਰੇ ਦਾ ਟ੍ਰੇਲਰ ਦਰਸ਼ਕਾਂ ਦੇ ਸਾਹਮਣੇ ਆ ਚੁਕਿਆ ਹੈ। ਇਸ ਫ਼ਿਲਮ ਦੇ ਵਿੱਚ ਕਾਲੇਜ ਲਾਈਫ਼ ਨੂੰ ਚੰਗੇ ਢੰਗ ਦੇ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਫ਼ੋਟੋ

By

Published : Aug 4, 2019, 8:38 PM IST

ਮੁੰਬਈ : ਫ਼ਿਲਮ ਛਿਛੋਰੇ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਵਿੱਚ ਸ਼ਰਧਾ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਇਸ ਫ਼ਿਲਮ ਦੇ ਟ੍ਰੇਲਰ ਦੇ ਵਿੱਚ ਕਾਲੇਜ ਦੀ ਦੋਸਤੀ ਵਿਖਾਈ ਗਈ ਹੈ। ਇਸ ਟ੍ਰੇਲਰ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਅਨਜਾਨ ਲੋਕ ਪੱਕੇ ਮਿੱਤਰ ਬਣ ਜਾਂਦੇ ਹਨ। ਸਾਰੇ ਹੀ ਕਲਾਕਾਰਾਂ ਦੀ ਟ੍ਰੇਲਰ 'ਚ ਅਦਾਕਾਰੀ ਕਮਾਲ ਦੀ ਹੈ।

ਇਸ ਟ੍ਰੇਲਰ ਦੇ ਵਿੱਚ ਦੋ ਕਹਾਣੀਆਂ ਨਜ਼ਰ ਆਉਂਦੀਆਂ ਹਨ ਇੱਕ ਜਵਾਨੀ ਵੇਲੇ ਦੀ ਤੇ ਇੱਕ ਬੁਢਾਪੇ ਵੇਲੇ ਦੀ। ਟ੍ਰੇਲਰ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਇਸ ਫ਼ਿਲਮ 'ਚ ਕਾਲੇਜ ਟਾਇਮ ਦੀ ਮਹੱਤਤਾ ਵਿਖਾਈ ਜਾਵੇਗੀ।

ਬਾਲੀਵੁੱਡ ਦੇ ਵਿੱਚ ਕਾਲੇਜ ਲਾਇਫ਼ 'ਤੇ ਬਹੁਤ ਫ਼ਿਲਮਾਂ ਬਣ ਚੁੱਕੀਆਂ ਹਨ। ਕੁਝ ਫ਼ਿਲਮਾਂ ਤਾਂ ਜਦੋਂ ਮਰਜ਼ੀ ਵੇਖਲੋ ਕਦੀ ਤੁਹਾਨੂੰ ਬੋਰ ਨਹੀਂ ਹੋਣ ਦਿੰਦੀਆਂ ਜਿਵੇਂ ਕਿ 3 ਈਡੀਅਟਸ, ਹੁਣ ਵੇਖਣਾ ਇਹ ਹੋਵੇਗਾ ਕਿ ਇਸ ਫ਼ਿਲਮ ਕੁਝ ਵੱਖਰਾ ਪਰਦੇ 'ਤੇ ਲੈ ਕੇ ਆਉਂਦੀ ਹੈ ਜਾਂ ਨਹੀਂ।

ABOUT THE AUTHOR

...view details