ਪੰਜਾਬ

punjab

ETV Bharat / sitara

'ਛਿਛੋਰੇ' ਫ਼ਿਲਮ ਦੇ ਟ੍ਰੇ੍ਲਰ ਨੂੰ ਭਰਪੂਰ ਹੁੰਗਾਰਾ - ਸ਼ਰਧਾ ਕਪੂਰ

ਫ਼ਿਲਮ 'ਛਿਛੋਰੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਹੈ ਜੋ ਆਪਣੀ ਦੋਸਤੀ ਨੂੰ ਆਖ਼ਰੀ ਦਮ ਤੱਕ ਨਿਬਾਉਂਦੇ ਹਨ। ਇਸ ਫ਼ਿਲਮ ਵਿੱਚ ਇੱਕ ਲਵ ਸਟੋਰੀ ਵੀ ਹੋਵੇਗੀ।

ਫ਼ੋਟੋ

By

Published : Aug 5, 2019, 7:25 PM IST

ਮੁਬੰਈ: ਫ੍ਰੈਂਡਸ਼ਿਪ ਡੇਅ ਦੇ ਮੌਕੇ 'ਤੇ ਰਿਲੀਜ਼ ਹੋਏ ਸੁਸ਼ਾਂਤ ਸਿੰਘ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਛਿਛੋਰੇ' ਦਾ ਟ੍ਰੇਲਰ ਦੋਸਤੀ 'ਤੇ ਆਧਾਰਤ ਹੈ। ਇਸ ਫ਼ਿਲਮ ਨੂੰ ਨਿਰਦੇਸ਼ਕ 'ਦੰਗਲ ਫੇਮ' ਨਿਤੇਸ਼ ਤਿਵਾੜੀ ਕਰ ਰਹੇ ਹਨ। ਛਿਛੋਰੇ' ਫ਼ਿਲਮ ਕਾਲਜ ਦੀ ਜ਼ਿੰਦਗੀ ਅਤੇ ਦੋਸਤਾਂ 'ਤੇ ਅਧਾਰਤ ਇੱਕ ਫਿਲਮ ਹੈ। ਫ਼ਿਲਮ ਦਾ ਟ੍ਰੇਲਰ ਕਾਫ਼ੀ ਦਿਲਚਸਪ ਹੈ।

ਇਹ ਫ਼ਿਲਮ ਕਾਲਜ ਦੇ ਉਸ ਪੜਾਅ 'ਤੇ ਲੈ ਜਾਂਦੀ ਹੈ ਜਿਸ ਨੂੰ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਦਾ ਸਭ ਤੋਂ ਵਧਿਆ ਸਮਾਂ ਮੰਨਦੇ ਹਨ। ਟ੍ਰੇਲਰ 'ਚ ਸੁਸ਼ਾਂਤ, ਸ਼ਰਧਾ ਅਤੇ ਵਰੁਣ ਸ਼ਰਮਾ ਦਾ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਅਤੇ ਡਾਇਲਾਗ ਵੀ ਵਧੀਆ ਹਨ। ਇਸ ਦੇ ਨਾਲ ਹੀ ਸੁਸ਼ਾਂਤ ਅਤੇ ਸ਼ਰਧਾ ਦੀ ਜੋੜੀ ਵੀ ਦੇਖਣ ਨੂੰ ਚੰਗੀ ਲੱਗ ਰਹੀ ਹੈ। 2 ਮਿੰਟ ਤੇ 44-ਸੈਕਿੰਡ ਦਾ ਟ੍ਰੇਲਰ ਕਾਫ਼ੀ ਮਜ਼ੇਦਾਰ ਹੈ ਇਹ ਫ਼ਿਲਮ ਦੇਖਦੇ ਹੋਏ ਕਾਲਜ ਅਤੇ ਸਕੂਲ ਦੇ ਦਿਨਾਂ ਦੀ ਯਾਦ ਦਵਾਉਂਦੀ ਹੈ।ਸੁਸ਼ਾਂਤ ਅਤੇ ਸ਼ਰਧਾ ਦੀ ਫ਼ਿਲਮ ਦੇ ਟ੍ਰੇਲਰ ਦੀ ਵੀ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਕੀਤੀ ਹੈ। ਉਸਨੇ ਲਿਖਿਆ ਹੈ ਕਿ ਫਿਲਮ ਦੇ ਟ੍ਰੇਲਰ ਨੇ ਉਸਨੂੰ ਆਪਣੇ ਕਾਲਜ ਦੇ ਦਿਨਾਂ ਵਿੱਚ ਯਾਦ ਦਵਾ ਦਿੱਤੀ ਹੈ।
ਨਿਤੇਸ਼ ਤਿਵਾੜੀ ਇੱਕ ਚੰਗੇ ਫ਼ਿਲਮ ਨਿਰਮਾਤਾ ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਨਿਤੇਸ਼ 'ਦੰਗਲ', 'ਬਰੇਲੀ ਦੀ ਬਰਫੀ' ਅਤੇ 'ਭੂਤਨਾਥ ਰਿਟਰਨਜ਼' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। 'ਛਿਛੋਰੇ' ਦਾ ਟ੍ਰੇਲਰ ਨੌਜਵਾਨਾਂ ਨੂੰ ਕਾਫ਼ੀ ਪ੍ਰਭਾਵਤ ਕਰ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾ ਨੇ ਪਸੰਦ ਕੀਤਾ ਹੈ। ਨਿਰਮਾਤਾ ਸਾਜ਼ਿਦ ਨਾਡੀਆਡਵਾਲਾ ਦੀ ਇਹ ਫ਼ਿਲਮ ਹੁਣ 6 ਸੰਤਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details