ਮੁੰਬਈ: 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਛਪਾਕ' ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਫ਼ਿਲਮ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਟੈਕਸ ਫ਼੍ਰੀ ਐਲਾਨ ਕਰ ਦਿੱਤੀ ਗਈ ਹੈ। ਮੱਧ ਪ੍ਰਦੇਸ਼ 'ਚ ਇਹ ਫ਼ਿਲਮ ਟੈਕਸ ਫ੍ਰੀ ਹੋਵੇਗੀ ਤੇ ਇਸ ਦਾ ਐਲਾਨ ਮੁੱਖ ਮੰਤਰੀ ਕਮਲ ਨਾਥ ਨੇ ਕੀਤਾ ਹੈ।
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਫ਼ਿਲਮ 'ਛਪਾਕ' ਹੋਈ ਟੈਕਸ ਫ਼੍ਰੀ - latest bollywood news
ਦੀਪਿਕਾ ਦੀ ਜੈਐੱਨਯੂ ਫ਼ੇਰੀ ਤੋਂ ਬਾਅਦ ਫ਼ਿਲਮ 'ਛਪਾਕ' ਨੂੰ ਲੈ ਕੇ ਕੁਝ ਲੋਕਾਂ ਨੇ ਵਿਰੋਧ ਕੀਤਾ ਉੱਥੇ ਹੀ ਕੁਝ ਲੋਕ ਉਸ ਦਾ ਸਮਰਥਨ ਵੀ ਕਰ ਰਹੇ ਹਨ। ਹਾਲ ਹੀ ਵਿੱਚ ਖ਼ਬਰ ਸਾਹਮਣੇ ਆਈ ਹੈ ਕਿ ਇਹ ਫ਼ਿਲਮ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਟੈਕਸ ਫ਼੍ਰੀ ਹੋਵੇਗੀ।
ਉਨ੍ਹਾਂ ਨੇ ਟਵੀਟ ਕਰ ਲਿਖਿਆ, "ਦੀਪਿਕਾ ਪਾਦੁਕੋਣ ਦੀ ਮੁੱਖ ਭੂਮਿਕਾ ਵਾਲੀ ਅਤੇ ਤੇਜ਼ਾਬੀ ਹਮਲਾ ਪੀੜਤ 'ਤੇ ਬਣੀ ਫ਼ਿਲਮ "ਛਪਾਕ", ਜੋ ਕਿ 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਉਹ ਮੱਧ ਪ੍ਰਦੇਸ਼ 'ਚ ਟੈਕਸ ਫ਼੍ਰੀ ਹੋਵੇਗੀ, ਇਹ ਐਲਾਨ ਕਰਦਾ ਹਾਂ।"
ਜ਼ਿਕਰਯੋਗ ਹੈ ਕਿ ਦੀਪਿਕਾ ਦੀ ਮੰਗਲਵਾਰ ਜੈਐੱਨਯੂ ਫ਼ੇਰੀ ਤੋਂ ਬਾਅਦ ਟਵੀਟਰ ਤੇ #boycottchappak ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਸੀ। ਕੁਝ ਲੋਕਾਂ ਤੋਂ ਇਲਾਵਾ ਕੁਝ ਸਿਆਸੀ ਪਾਰਟੀਆਂ ਨੇ ਵੀ ਇਸ ਫ਼ਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਕੁਝ ਲੋਕ ਦੀਪਿਕਾ ਨੂੰ ਸਮਰਥਨ ਵੀ ਦੇ ਰਹੇ ਹਨ। ਇਸ ਸੂਚੀ ਵਿੱਚ ਰਾਸਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਾ ਨਾਂਅ ਵੀ ਸ਼ਾਮਿਲ ਹੈ।