ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਇੱਕ ਵਾਰ ਫਿਰ ਵੱਡੇ ਧਮਾਕੇ ਵਾਲੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਸਾਲ ਬਿੱਗ ਬੀ ਨੇ 'ਬਦਲਾ' ਜਿਹੀ ਸੁਪਰਹਿੱਟ ਫ਼ਿਲਮ ਦਿੱਤੀ ਹੈ ਅਤੇ ਹੁਣ ਬਿੱਗ ਬੀ ਅਗਲੇ ਸਾਲ ਲਈ ਵੀ ਤਿਆਰੀ ਕਰ ਰਹੇ ਹਨ। ਸੁਪਰਸਟਾਰ ਜਲਦੀ ਹੀ ਫ਼ਿਲਮ 'ਚਿਹਰਾ' ਵਿੱਚ ਇਮਰਾਨ ਹਾਸ਼ਮੀ ਦੇ ਨਾਲ ਨਜ਼ਰ ਆਉਣਗੇ।
ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ ਬਿੱਗ ਬੀ - film chehra emraan hashmi and amitabh
ਇਸ ਸਾਲ ਬਿੱਗ ਬੀ ਨੇ ਬਦਲਾ ਜਿਹੀ ਸੁਪਰਹਿੱਟ ਫ਼ਿਲਮ ਦਿੱਤੀ ਹੈ ਅਤੇ ਹੁਣ ਬਿੱਗ ਬੀ ਅਗਲੇ ਸਾਲ ਲਈ ਵੀ ਤਿਆਰੀ ਕਰ ਰਹੇ ਹਨ। ਸੁਪਰਸਟਾਰ ਜਲਦੀ ਹੀ ਫ਼ਿਲਮ 'ਚਿਹਰਾ' ਵਿੱਚ ਇਮਰਾਨ ਹਾਸ਼ਮੀ ਦੇ ਨਾਲ ਨਜ਼ਰ ਆਉਣਗੇ।
ਇਮਰਾਨ ਪਹਿਲੀ ਵਾਰ ਬਿਗ ਬੀ ਨਾਲ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੋਵੇਗੀ। ਹਾਲ ਹੀ ਵਿੱਚ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਦਾ ਲੁੱਕ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਫ਼ਿਲਮ ਦੀ ਰਿਲੀਜ਼ ਦੀ ਤਰੀਕ 21 ਫਰਵਰੀ ਰੱਖੀ ਗਈ ਸੀ ਪਰ ਪਿਛਲੇ ਦਿਨੀਂ ਖ਼ਬਰਾਂ ਆਈਆਂ ਕਿ ਫ਼ਿਲਮ ਦੀ ਰਿਲੀਜ਼ ਦੀ ਮਿਤੀ ਬਦਲ ਦਿੱਤੀ ਗਈ ਹੈ। ਹੁਣ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦੇ ਨਾਲ ਹੀ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਹੈ। ਫ਼ਿਲਮ ਦਾ ਇਹ ਪੋਸਟਰ ਵੇਖਣਾ ਕਾਫ਼ੀ ਮਜ਼ੇਦਾਰ ਹੈ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇਮਰਾਨ ਦੀ ਲੁੱਕ ਨੂੰ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ: ਦਿੱਲੀ 'ਚ ਪੰਜਾਬੀ ਵਿਰਾਸਤੀ ਮੇਲੇ ਦਾ ਦੂਜਾ ਦਿਨ, ਨੌਜਵਾਨਾਂ ਨੇ ਬੰਨਿਆ ਰੰਗ
ਇਸ ਪੋਸਟਰ ਨੂੰ ਸਾਂਝਾ ਕਰਦਿਆਂ ਤਰਨ ਨੇ ਲਿਖਿਆ ਕਿ ਨਵੀਂ ਰਿਲੀਜ਼ ਦੀ ਤਰੀਕ, ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਦੇ ਚਿਹਰੇ ਹੁਣ ਅਗਲੇ ਸਾਲ 24 ਅਪ੍ਰੈਲ 2020 ਨੂੰ ਰਿਲੀਜ਼ ਹੋਣਗੇ। ਫ਼ਿਲਮ ਦਾ ਨਿਰਦੇਸ਼ਨ ਰੂਮੀ ਜਾਫ਼ਰੀ ਵੱਲੋਂ ਕੀਤਾ ਜਾਵੇਗਾ। ਫ਼ਿਲਮ ਦਾ ਨਿਰਮਾਣ ਆਨੰਦ ਪੰਡਿਤ ਅਤੇ ਸਰਸਵਤੀ ਮੋਸ਼ਨ ਪਿਕਚਰਜ਼ ਵੱਲੋਂ ਕੀਤਾ ਜਾਵੇਗਾ।