ਪੰਜਾਬ

punjab

ETV Bharat / sitara

ਜੀਵਨ ਦੇ ਹਰ ਇਕ ਭਾਗ ਨੂੰ ਦਰਸਾਉਂਦਾ ਫ਼ਿਲਮ 'ਭਾਰਤ' ਦਾ ਟ੍ਰੇਲਰ - trailor

ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।

Bharat Look

By

Published : Apr 22, 2019, 11:25 PM IST

ਮੁੰਬਈ: ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦਾ ਫ਼ੈਨਜ਼ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਇਸ ਦੇ ਚਲਦੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।
ਟ੍ਰੇਲਰ ਦੇ ਵਿੱਚ ਸਲਮਾਨ ਵੱਖ-ਵੱਖ ਰੂਪਾਂ 'ਚ ਨਜ਼ਰ ਆਉਂਦੇ ਹਨ , ਕਦੀ ਉਹ 71 ਸਾਲ ਦੇ ਬਜ਼ੁਰਗ ਬਣਦੇ ਹਨ ਤੇ ਕਦੀ 26 ਸਾਲ ਦੇ ਨੌਜਵਾਨ। ਇਸ ਤੋਂ ਇਲਾਵਾ ਕੈਟਰੀਨਾ ਕੈਫ਼ ਇਕ ਸਰਕਾਰੀ ਦਫ਼ਤਰ ਕਰਮਚਾਰੀ ਦਾ ਕਿਰਦਾਰ ਅਦਾ ਕਰਦੀ ਵਿਖਾਈ ਦਿੰਦੀ ਹੈ।

ਟ੍ਰੇਲਰ 'ਚ ਸਲਮਾਨ ਅਤੇ ਕੈਟਰੀਨਾ ਦੀ ਲਵ ਸਟੋਰੀ ਦਾ ਭਾਗ ਵੀ ਵੇਖਾਇਆ ਗਿਆ ਹੈ। ਸਲਮਾਨ ਅਤੇ ਕੈਟਰੀਨਾ ਦੀ ਕੇਮਿਸਟਰੀ ਚੰਗੇ ਢੰਗ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਵੇਲੇ ਟ੍ਰੇਲਰ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਲੀ ਅਬਾਸ ਜਫ਼ਰ ਵਲੋਂ ਨਿਰਦੇਸ਼ਿਤ ਫ਼ਿਲਮ 'ਭਾਰਤ' 5 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ 'ਚ ਸਲਮਾਨ ਅਤੇ ਕੈਟਰੀਨਾ ਤੋਂ ਇਲਾਵਾ ਜੈਕੀ ਸ਼ਰਾਫ, ਸੁਨੀਲ ਗਰੋਵਰ, ਆਸਿਫ਼ ਸ਼ੇਖ, ਸੋਨਾਲੀ ਕੁਲਕਰਨੀ, ਦਿਸ਼ਾ ਪਠਾਨੀ ਅਤੇ ਨੂਰਾ ਫ਼ਤੇਹੀ ਵੀ ਅਹਿਮ ਕਿਰਦਾਰ ਨਿਭਾਉਂਣਦੇ ਹੋਏ ਵੇਖਾਈ ਦੇਣਗੇ।

ABOUT THE AUTHOR

...view details