ਮੁੰਬਈ : ਸਿਧਾਰਥ ਮਲਹੋਤਰਾ, ਤਾਰਾ ਸੁਤਾਰਿਆ ਦੀ ਫ਼ਿਲਮ ਮਰਜਾਵਾਂ ਨੂੰ ਬਾਕਸ ਆਫ਼ਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਫ਼ਿਲਮ ਦੀ ਕਮਾਈ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਆਯੂਸ਼ਮਾਨ ਖ਼ੁਰਾਨਾ ਦੀ ਫ਼ਿਲਮ ਬਾਲਾ ਤੇਜੀ ਦੇ ਨਾਲ 100 ਕਰੋੜ ਦੇ ਕੁਲੈਕਸ਼ਨ ਵੱਲ ਵੱਧ ਰਹੀ ਹੈ।
ਫ਼ਿਲਮੀ ਜਗਤ ਦੇ ਮਾਹਿਰ ਤਰਨ ਆਦਰਸ਼ ਦੇ ਮੁਤਾਬਿਕ ਮਰਜਾਵਾਂ ਨੇ ਸ਼ਨੀਵਾਰ ਨੂੰ 7.21 ਕਰੋੜ ਦਾ ਕਲੈਕਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ 7.03 ਕਰੋੜ ਦਾ ਕਾਰੋਬਾਰ ਕੀਤਾ ਸੀ। ਅਜਿਹੇ 'ਚ ਫ਼ਿਲਮ ਦੀ ਕੁੱਲ੍ਹ ਕਮਾਈ 14.24 ਕਰੋੜ ਹੋ ਗਈ ਹੈ।