ਮੁੰਬਈ: ਅਦਾਕਾਰ ਅਕਸ਼ੇ ਕੁਮਾਰ ਨੇ ਆਪਣੀ ਪਹਿਲੀ ਮਿਊਜ਼ਿਕ ਵੀਡੀਓ ਹਾਲ ਹੀ ਵਿੱਚ ਰਿਲੀਜ਼ ਕੀਤੀ ਹੈ। ਇਸ ਗਾਣੇ ਦਾ ਨਾਂਅ 'ਫ਼ਿਲਹਾਲ' ਹੈ। ਗਾਣੇ ਦੀ ਰਿਲੀਜ਼ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਇਸ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪਾਰ ਕਰ ਲਏ ਹਨ। ਅਕਸ਼ੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਬੀ ਪਰਾਕ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ, ਉਸਨੇ ਨੂਰ, ਜਾਨੀ, ਅਰਵਿੰਦਰ ਖਹਿਰਾ, ਅਜੀਮ ਦਿਆਣੀ ਅਤੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ ਹੈ।
ਹੋਰ ਪੜ੍ਹੋ: ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਤੇ ਸ਼ਵੇਤਾ ਤੇ ਅਭਿਸ਼ੇਕ ਦੇ ਬਚਪਨ ਦੀ ਫ਼ੋਟੋ ਕੀਤੀ ਸਾਂਝੀ
ਅਕਸ਼ੇ ਨੇ ਲਿਖਿਆ, 'ਜਦੋਂ ਮੈਂ ਇਹ ਗਾਣਾ ਸੁਣਿਆ, ਮੈਂ ਸੋਚਿਆ ਕਿ ਇਹ ਗਾਣਾ ਕਾਫ਼ੀ ਅਲੱਗ ਹੈ, ਪਰ ਮੈਂ ਇਹ ਨਹੀਂ ਸੋਚਿਆ ਕਿ ਇਸ ਗਾਣੇ ਨੂੰ ਇਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ। ਸਿਰਫ਼ ਇਹੀ ਨਹੀਂ ਅਕਸ਼ੇ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਵੱਡੀ ਖ਼ਬਰ ਇਹ ਵੀ ਹੈ ਕਿ ਵੀਡੀਓ ਨੇ ਭਾਰਤ ਵਿੱਚ ਯੂਟਿਊਬ 'ਤੇ 100 ਮਿਲੀਅਨ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ। ਵੀਡੀਓ 9 ਨਵੰਬਰ ਨੂੰ ਜਾਰੀ ਕੀਤੀ ਗਈ ਸੀ।
ਹੋਰ ਪੜ੍ਹੋ: ਮੇਰੀ ਮਾਂ ਨੇ 'ਸੁਪਰ 30' ਫ਼ਿਲਮ ਸਿਨੇਮਾਘਰ 9 ਵਾਰ ਦੇਖੀ: ਰਿਤਿਕ ਰੋਸ਼ਨ
ਵੀਡੀਓ ਵਿੱਚ ਕ੍ਰਿਤੀ ਸੈਨਨ ਦੀ ਭੈਣ ਨੂਰ ਸੈਨਨ ਵੀ ਅਕਸ਼ੇ ਨਾਲ ਨਜ਼ਰ ਆ ਰਹੀ ਹੈ। ਕ੍ਰਿਤੀ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਰਾਜਕੁਮਾਰ ਰਾਓ, ਕਿਆਰਾ ਅਡਵਾਨੀ ਅਤੇ ਕਰਨ ਜੌਹਰ ਨੇ ਵੀ ਅਕਸ਼ੇ ਅਤੇ ਨੂਰ ਦੀ ਇਸ ਵੀਡੀਓ ਦੀ ਪ੍ਰਸ਼ੰਸਾ ਕੀਤੀ ਹੈ।