Femina Beauty Awards 2019: ਇਹ ਸ਼ਾਮ ਰਹੀ ਦੀਪਿਕਾ-ਰਣਵੀਰ ਤੇ ਸਾਰਾ ਦੇ ਨਾਂਅ - film industry
ਮੁੰਬਈ ਵਿੱਚ ਫੈਮਿਨਾ ਬਿਊਟੀ ਅਵਾਰਡਸ 2019 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ, ਦੇਖਣ ਨੂੰ ਮਿਲੇ ਸਿਤਾਰਿਆਂ ਦੇ ਦਿਲਕਸ਼ ਅੰਦਾਜ਼।
ਮੁੰਬਈ: ਫ਼ਿਲਮ ਇੰਡਸਟਰੀ ਵਿੱਚ ਅਵਾਰਡ ਸਮਾਰੋਹ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਫੈਮਿਨਾ ਬਿਊਟੀ ਅਵਾਰਡਸ 2019 'ਚ ਫ਼ਿਲਮੀ ਕਲਾਕਾਰਾਂ ਨੇ ਆਪਣੇ -ਆਪਣੇ ਲੁਕਸ ਦੇ ਨਾਲ ਸਟਾਇਲੀਸ਼ ਅਵਤਾਰਵਿੱਚ ਸ਼ਿਰਕਤ ਕੀਤੀ ।
ਇਸ ਅਵਾਰਡ ਸਮਾਰੋਹ 'ਚ ਨਵ-ਵਿਆਹੀ ਜੋੜੀ ਦੀਪਿਕਾ ਅਤੇ ਰਣਵੀਰ ਦੋਵੇਂ ਇੱਕਠੇ ਨਜ਼ਰ ਆਏ। ਇਸ ਮੌਕੇ ਫ਼ਿਲਮ ਉਰੀ ਦੇ ਸਟਾਰ ਵਿੱਕੀ ਕੌਸ਼ਲ ਨੇ ਹੈਂਡਸਮ ਅਵਤਾਰ 'ਚ ਐਂਟਰੀ ਕੀਤੀ।
ਬਾਲੀਵੁੱਡ ਸਿਤਾਰਿਆਂ ਨਾਲ ਭਰੇ ਇਸ ਸਮਾਰੋਹ 'ਚ ਰਵੀਨਾ ਟੰਡਨ ਤੋਂ ਲੈ ਕੇ ਸਾਰਾ ਅਲੀ ਖ਼ਾਨ, ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ, ਡੇਜ਼ੀ ਸ਼ਾਹ ਵਰਗੀਆਂ ਹੱਸਤੀਆਂ ਸ਼ਾਮਲ ਹੋਈਆਂ।
ਪਰ ਇਸ ਦੌਰਾਨ ਸੱਭ ਦੀ ਨਜ਼ਰ ਦੀਪਿਕਾ-ਰਣਵੀਰ 'ਤੇ ਟਿੱਕੀ ਹੋਈ ਸੀ। ਇਕ ਪਾਸੇ ਜਿੱਥੇ ਦੀਪਿਕਾ ਨੇ ਬਲੈਕ ਡਰੈਸ ਪਾਈ ਹੋਈ ਸੀ ਦੂਜੇ ਪਾਸੇ ਰਣਵੀਰ ਕਲਰਫੁੱਲ ਸੂਟ ਵਿੱਚ ਫ਼ਬ ਰਹੇ ਸਨ । ਦੋਹਾਂ ਦੀ ਜੋੜੀ ਬੇਹਦ ਕਿਊਟ ਲੱਗ ਰਹੀ ਸੀ।
ਇਸ ਸਮਾਰੋਹ 'ਚ ਸੈਫ਼ ਅਲੀ ਖ਼ਾਨ ਦੀ ਲਾਡਲੀ ਬੇਟੀ ਸਾਰਾ ਅਲੀ ਖਾਨ ਬੈਬੀ ਪਿੰਕ ਡਰੈਸ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਇਸ ਅਵਾਰਡਸ ਦੀ ਸਿਤਾਰਿਆਂ ਨਾਲ ਸਜ਼ੀ ਮਹਫ਼ਿਲ 'ਚ ਹਰ ਕੋਈ ਆਪਣੀ ਟੌਹਰ ਕੱਢ ਕੇ ਆਇਆ ਸੀ ਅਤੇ ਸਾਰਿਆਂ ਨੇ ਖ਼ੁਬ ਮਸਤੀ ਵੀ ਕੀਤੀ।