ਨਵੀਂ ਦਿੱਲੀ :ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ (Yami Gautam) ਨੂੰ ਫੇਮਾ ਮਾਮਲੇ (Fema Case ) ਵਿੱਚ ਸਮਨ ਜਾਰੀ ਕਰਨ 7 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ।
ਜਾਣਕਾਰੀ ਮੁਤਾਬਕ, ਈਡੀ ਨੇ ਯਾਮੀ ਦੇ ਬੈਂਕ ਖਾਤਿਆਂ 'ਚ ਕਰੀਬ ਡੇਢ ਕਰੋੜ ਰੁਪਏ ਦੇ ਵਿਦੇਸ਼ੀ ਮੁਦਰਾ ਲੈਣ-ਦੇਣ ਦਾ ਪਤਾ ਲਗਾਇਆ ਹੈ। ਜਿਸ ਦੇ ਆਧਾਰ 'ਤੇ ਇਹ ਸਮਨ ਜਾਰੀ ਕੀਤਾ ਗਿਆ ਹੈ। ਯਾਮੀ ਗੌਤਮ ਨੇ ਹਾਲ ਹੀ ਵਿੱਚ ਫਿਲਮ ਨਿਰਦੇਸ਼ਕ ਆਦਿਤਯ ਧਰ (Aditya Dhar) ਨਾਲ ਵਿਆਹ ਕਰਵਾਇਆ ਹੈ।
ਫੌਰਨ ਐਕਸਚੇਜ਼ ਮੈਨਮੈਂਟ ਐਕਟ ਯਾਨੀ ਕਿ (FEMA) ਦੇ ਤਹਿਤ ਕਾਨੂੰਨੀ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਯਾਮੀ ਨੂੰ ਇਹ ਸਮਨ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਅਗਲੇ ਈਡੀ ਦੇ ਦਫ਼ਤਰ ਪੇਸ਼ ਹੋ ਕੇ ਬਿਆਨ ਰਿਕਾਰਡ ਕਰਵਾਉਣ ਲਈ ਕਿਹਾ ਗਿਆ ਹੈ।
ਯਾਮੀ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ 'ਕਾਬਿਲ', 'ਵਿੱਕੀ ਡੋਨਰ ' ਤੇ 'ਬਾਲਾ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹਲਾਕਿ ਉਨ੍ਹਾਂ ਨੂੰ ਵਿੱਕੀ ਕੌਸ਼ਲ ਦੇ ਓਪੋਜ਼ਿਟ ਫਿਲਮ ਓਰੀ : ਦ ਸਰਜੀਕਲ ਸਟ੍ਰਾਇਕ ਤੋਂ ਖ਼ਾਸ ਪਛਾਣ ਮਿਲੀ ਸੀ। ਇਹ ਫਿਲਮ ਉਨ੍ਹਾਂ ਦੇ ਪਤੀ ਆਦਿਤਯ ਧਰ ਨੇ ਡਾਇਰੈਕਟ ਕੀਤੀ ਸੀ।
ਇਹ ਵੀ ਪੜ੍ਹੋ : ਦਲਜੀਤ ਦੋਸਾਂਝ ਦਾ ਨਵਾਂ ਗੀਤ " ਛੱਤਰੀ " ਹੋਇਆ ਰਿਲੀਜ਼ ,ਵੇਖੋ ਵੀਡੀਓ