ਪੰਜਾਬ

punjab

ETV Bharat / sitara

ਫ਼ਰਹਾਨ ਨੇ ਕੀਤਾ ਖੁਲਾਸਾ ,ਅਪ੍ਰੈਲ ਜਾਂ ਮਈ 'ਚ ਕਰਵਾ ਸਕਦੇ ਹਨ ਗਰਲਫ੍ਰੈਂਡ ਸ਼ਿਬਾਨੀ ਦੇ ਨਾਲ ਵਿਆਹ - may

ਅਪ੍ਰੈਲ ਜਾਂ ਮਈ ਦੇ ਵਿੱਚ ਹੋ ਸਕਦਾ ਹੈ ਬਾਲੀਵੁੱਡ ਅਦਾਕਾਰ ਤੇ ਫ਼ਿਲਮਮੇਕਰ ਫ਼ਰਹਾਨ ਅਖ਼ਤਰ ਦਾ ਵਿਆਹ ,ਇਕ ਚੈਟ ਸ਼ੌਅ ਦੇ ਵਿੱਚ ਕੀਤਾ ਇਹ ਖੁਲਾਸਾ।

ਸੋਸ਼ਲ ਮੀਡੀਆ

By

Published : Mar 7, 2019, 8:37 PM IST

ਹੈਦਰਾਬਾਦ: ਅਦਾਕਾਰ ਅਤੇ ਫ਼ਿਲਮਮੇਕਰ ਫ਼ਰਹਾਨ ਅਖ਼ਤਰ ਅੱਜ-ਕੱਲ੍ਹ ਆਪਣੀ ਫ਼ਿਲਮ ਦੇ ਨਾਲੋਂ ਜ਼ਿਆਦਾ ਪਰਸਨਲ ਲਾਇਫ਼ ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਬੀਤੇ ਦਿਨੀ ਫ਼ਰਹਾਨ ਨੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਸ਼ਿਬਾਨੀ ਹੱਥਾਂ 'ਚ ਅੰਗੂਠੀ ਸ਼ੇਅਰ ਕਰਦੇ ਹੋਏ ਦਿਖਾਈ ਦਿੱਤੇ।
ਦੱਸਣਯੋਗ ਹੈ ਕਿ ਫ਼ਰਹਾਨ ਅਖ਼ਤਰ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਸ਼ਿਬਾਨੀ ਦੇ ਨਾਲ ਵਿਆਹ ਕਰਵਾ ਰਹੇ ਹਨ।ਦਰਅਸਲ ਫ਼ਰਹਾਨ ਇਕ ਚੈੱਟ ਸ਼ੌਅ ਦੇ ਵਿੱਚ ਪੁੱਜੇ ,ਜਿਸ ਦੀ ਹੌਸਟ ਮਸ਼ਹੂਰ ਅਦਾਕਾਰਾ ਭੂਮੀ ਪਾਂਡਨੇਕਰ ਸੀ, ਸਵਾਲ-ਜੁਆਬ ਦੇ ਸਿਲਸਿਲੇ ਦੌਰਾਨ ਫ਼ਰਹਾਨ ਨੂੰ ਇਕ ਰਿਕਾਡਿੰਗ ਸੁਣਾਈ ਗਈ।ਇਸ ਰਿਕਾਡਿੰਗ 'ਚ ਸ਼ਿਵਾਣੀ ਨੇ ਫ਼ਰਹਾਨ ਤੋਂ ਪੁਛਿੱਆ ਕਿ ਅਸੀਂ ਵਿਆਹ ਕਦੋਂ ਕਰਵਾ ਰਹੇ ਹਾਂ ?
ਇਹ ਸਵਾਲ ਸੁਣ ਕੇ ਫ਼ਰਹਾਨ ਹੱਸਣ ਲੱਗੇ 'ਤੇ ਜਵਾਬ 'ਚ ਉਨ੍ਹਾਂ ਨੇ ਕਿਹਾ ਸ਼ਾਇਦ ਅਪ੍ਰੈਲ ਜਾਂ ਮਈ।ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਬਾਲੀਵੁੱਡ ਦੇ ਵਿੱਚ ਇਕ ਨਵੀਂ ਵੈਂਡਿੰਗ ਆਉਣ ਵਾਲੀ ਹੈ।

ABOUT THE AUTHOR

...view details