ਪੰਜਾਬ

punjab

ETV Bharat / sitara

ਬੌਕਸਿੰਗ ਕਰਦੇ ਹੋਏ ਜਖ਼ਮੀ ਹੋਇਆ ਫ਼ਰਹਾਨ ਅਖ਼ਤਰ - Farhan Akhtar instagram updates

ਫ਼ਰਹਾਨ ਅਖ਼ਤਰ ਫ਼ਿਲਮ ਤੂਫ਼ਾਨ ਦੀ ਸ਼ੂਟਿੰਗ ਦੇ ਵਿੱਚ ਮਸ਼ਰੂਫ਼ ਹਨ। ਸ਼ੂਟ ਦੇ ਦੌਰਾਨ ਬਾਕਸਿੰਗ ਕਰਦੇ ਹੋਏ ਉਹ ਜਖ਼ਮੀ ਹੋ ਚੁੱਕੇ ਹਨ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

ਫ਼ੋਟੋ

By

Published : Oct 14, 2019, 10:42 PM IST

ਮੁੰਬਈ: ਬਾਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ ਆਪਣੀ ਆਉਣ ਵਾਲੀ ਫ਼ਿਲਮ ਤੂਫ਼ਾਨ ਦੀ ਸ਼ੂਟਿੰਗ ਦੇ ਦੌਰਾਨ ਜਖ਼ਮੀ ਹੋ ਚੁੱਕੇ ਹਨ। ਉਨ੍ਹਾਂ ਨੂੰ ਹੱਥ 'ਚ ਹੈਅਰਲਾਇਨ ਫ਼ਰੈਕਚਰ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਫ਼ਰਹਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ।
ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, " ਇਹ ਮੇਰੀ ਪਹਿਲੀ ਬੌਕਸਿੰਗ ਇੰਜਰੀ ਹੈ। ਮੇਰੇ ਹੇਮੇਟ 'ਚ ਹੈਅਰਲਾਇਨ ਫ਼ਰੈਕਚਰ ਹੋ ਗਿਆ ਹੈ।
ਕਾਬਿਲ ਏ-ਗੌਰ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਓਮਪ੍ਰਕਾਸ਼ ਮਹਿਰਾ ਕਰ ਰਹੇ ਹਨ। ਫ਼ਰਹਾਨ 6 ਸਾਲ ਬਾਅਦ ਮੇਹਰਾ ਦੇ ਨਾਲ ਕੰਮ ਕਰਨ ਜਾ ਰਹੇ ਹਨ ਪਿਛਲੀ ਵਾਰ ਦੋਹਾਂ ਨੇ ਮਿਲਖ਼ਾ ਸਿੰਘ ਬਾਇਓਪਿਕ 'ਚ ਇੱਕਠੇ ਕੰਮ ਕੀਤਾ ਹੈ। ਦੱਸ ਦਈਏ ਕਿ ਫ਼ਿਲਮ ਤੂਫ਼ਾਨ ਵੀ ਸਪੋਰਟਸ ਡਰਾਮਾ ਫ਼ਿਲਮ ਹੈ, ਇਹ ਫ਼ਿਲਮ ਸਾਲ 2020 'ਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਜ਼ਿਕਰਏਖ਼ਾਸ ਹੈ ਕਿ ਹਾਲ ਹੀ ਦੇ ਵਿੱਚ ਫ਼ਰਹਾਨ ਅਖ਼ਤਰ ਅਤੇ ਪ੍ਰਿਯੰਕਾ ਚੋਹੜਾ ਦੀ ਫ਼ਿਲਮ ਦਿ ਸਕਾਈ ਇਜ਼ ਪਿੰਕ 11 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਹੁਣ ਤੱਕ ਸਿਰਫ਼ 10 ਕਰੋੜ ਦਾ ਹੀ ਕਾਰੋਬਾਰ ਕੀਤਾ ਹੈ।

ਵੇਖੋ ਵੀਡੀਓ

ABOUT THE AUTHOR

...view details