ਮੁੰਬਈ: ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਫ਼ਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ ਉੱਤੇ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ ਕੰਪਨੀ ਐਕਸਲ ਏਂਟਰਟੇਨਮੈਂਟ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਪੁਲਿਸ ਵਾਲਿਆਂ ਦੀ ਮਦਦ ਕਰਨ ਲਈ ਮੁੰਬਈ ਪੁਲਿਸ ਫਾਊਂਡੇਸ਼ਨ ਵਿੱਚ ਯੋਗਦਾਨ ਦਿੱਤਾ ਹੈ।
ਫ਼ਰਹਾਨ ਅਖ਼ਤਰ ਦੀ ਕੰਪਨੀ ਨੇ ਮੁੰਬਈ ਪੁਲਿਸ ਫਾਊਂਡੇਸ਼ਨ 'ਚ ਦਿੱਤੀ ਮਦਦ - coronavirus
ਅਦਾਕਾਰ ਫ਼ਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ ਉੱਤੇ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ ਕੰਪਨੀ ਐਕਸਲ ਏਂਟਰਟੇਨਮੈਂਟ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਮੁੰਬਈ ਪੁਲਿਸ ਫਾਊਂਡੇਸ਼ਨ ਵਿੱਚ ਯੋਗਦਾਨ ਪਾਇਆ ਹੈ।
ਅਦਾਕਾਰ ਨੇ ਟਵਿੱਟਰ ਉੱਤੇ ਇਸ ਸਬੰਧ ਵਿੱਚ ਐਲਾਨ ਕੀਤਾ ਤੇ ਲੋਕਾਂ ਨੂੰ ਵੀ ਫਾਊਂਡੇਸ਼ਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਅਦਾਕਾਰ ਨੇ ਟਵਿੱਟਰ ਉੱਤੇ ਲਿਖਿਆ,"ਸੁਰਖਿਆਂ ਵਿੱਚ ਖੜੇ ਲੋਕਾਂ ਦੀ ਹਿੰਮਤ ਨੂੰ ਸਲਾਮ--- ਹਮੇਸ਼ਾ! ਅਸੀਂ ਉਨ੍ਹਾਂ ਦੇ ਸਮਰਪਣ ਨੂੰ ਛੂਹ ਨਹੀਂ ਸਕਦੇ, ਪਰ ਅਸੀਂ ਉਨ੍ਹਾਂ ਦੀ ਮਦਦ ਜ਼ਰੂਰ ਕਰ ਸਕਦੇ ਹਾਂ। ਐਕਸਲ ਵੱਲੋਂ ਅਸੀਂ ਮੁੰਬਈ ਪੁਲਿਸ ਦੇ ਹੀਰੋਜ਼ ਦੀ ਸੁੱਰਖਿਆ ਲਈ ਆਪਣਾ ਯੋਗਦਾਨ ਦੇ ਰਹੇ ਹਾਂ। ਤੁਹਾਡਾ ਕੀ? #MumbaiPoliceFoundation।"
ਇਸ ਫ਼ਿਲਮ ਵਿੱਚ ਅਖ਼ਤਰ ਦੇ ਪਾਰਟਨਰ ਫ਼ਿਲਮ ਨਿਰਮਾਤਾ ਰਿਤੇਸ਼ ਸਿਧਾਵਨੀ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ, ਸੁਪਰਸਟਾਰ ਅਕਸ਼ੇ ਕੁਮਾਰ ਨੇ ਵੀ ਕਰੀਬ 2 ਕਰੋੜ ਰੁਪਏ ਮੁੰਬਈ ਪੁਲਿਸ ਫਾਊਂਡੇਸ਼ਨ ਨੂੰ ਦਿੱਤੇ ਸਨ।