ਮੁਬੰਈ: ਫ਼ਿਲਮ ਨਿਰਮਾਤਾ ਫਰਾਹ ਖ਼ਾਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ ਇੰਡੀਅਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਮੁਲਾਕਾਤ ਕਰ ਮੁਆਫ਼ੀ ਮੰਗੀ। ਜ਼ਿਕਰੇਯੋਗ ਹੈ ਕਿ ਕੁਝ ਦਿਨ ਪਹਿਲਾ ਕਾਮੇਡੀਅਨ ਭਾਰਤੀ ਸਿੰਘ ਦੇ ਸ਼ੋਅ ਦੌਰਾਨ ਇਸਾਈ ਧਰਮ ਬਾਰੇ ਮਜ਼ਾਕ ਬਣਾਉਣ ਦਾ ਮਾਮਲਾ ਕਾਫ਼ੀ ਭਖ ਗਿਆ ਸੀ, ਜਿਸ ਤੋਂ ਬਾਅਦ ਤਿੰਨਾਂ ਕਲਾਕਾਰਾ ਖ਼ਿਲਾਫ਼ ਇਸ ਮਾਮਲੇ ਤਹਿਤ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ। ਇਸ 'ਤੇ ਲੋਕਾਂ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਰੋਸ ਪ੍ਰਗਟ ਵੀ ਕੀਤਾ ਸੀ।
ਫਰਾਹ ਖ਼ਾਨ ਅਤੇ ਰਵੀਨਾ ਟੰਡਨ ਨੇ ਮੰਗੀ ਮੁਆਫ਼ੀ - farah khan raveena tandon apologise cardinal oswald gracias
ਫ਼ਿਲਮ ਨਿਰਮਾਤਾ ਫਰਾਹ ਖ਼ਾਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ ਇੰਡੀਅਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਮੁਲਾਕਾਤ ਕਰ ਮੁਆਫ਼ੀ ਮੰਗੀ ਹੈ।
ਹੁਣ ਇਸ ਸਾਰੇ ਮਾਮਲੇ ਉੱਤੇ ਰਵੀਨਾ ਟੰਡਨ ਤੇ ਫ਼ਰਾਹ ਖ਼ਾਨ ਨੇ ਮਾਫ਼ੀ ਮੰਗੀ ਹੈ। ਫਰਾਹ ਖ਼ਾਨ ਅਤੇ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ 'ਕੈਥੋਲਿਕ ਬਿਸ਼ਪਸ ਕਾਨਫਰੰਸ ਆਫ਼ ਇੰਡਿਆ' ਭਾਵ ਸੀਬੀਸੀਆਈ ਦੇ ਪ੍ਰਧਾਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਤੋਂ ਮੁਆਫ਼ੀ ਮੰਗ ਲਈ ਹੈ। ਇਸ ਮਾਮਲੇ ਤੇ ਰਵੀਨਾ ਟੰਡਨ ਅਤੇ ਫਰਾਹ ਖ਼ਾਨ ਨੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਮੁਆਫ਼ੀ ਮੰਗ ਚੁੱਕੀ ਹੈ।
ਹੋਰ ਪੜ੍ਹੋ: ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ
ਫ਼ਰਾਹ ਖ਼ਾਨ ਨੇ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਟਵਿੱਟਰ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ। ਸਿਰਫ਼ ਇਨਾਂ ਹੀ ਨਹੀਂ ਫ਼ਰਾਹ ਨੇ ਰਵੀਨਾ ਟੰਡਨ , ਭਾਰਤੀ ਸਿੰਘ ਤੇ ਫਲਿੱਪਕਾਰਟ ਵੀਡੀਓ ਓਰੀਜਨਲ ਦੇ ਕੁਇਜ਼ ਸ਼ੋਅ "ਬੈਕਬੈਂਚਰਜ਼" ਦੀ ਪੂਰੀ ਟੀਮ ਵੱਲੋਂ ਵੀ ਮੁਆਫੀ ਮੰਗੀ ਹੈ। ਇਸ ਪੂਰੇ ਐਪੀਸੋਡ ਨੂੰ ਫਲਿੱਪਕਾਰਟ ਵੀਡੀਓ ਨੇ ਹਟਾ ਦਿੱਤਾ ਹੈ।