ਪੰਜਾਬ

punjab

ETV Bharat / sitara

SUSHANT SINGH RAJPUT ਦੀ ਪਹਿਲੀ ਬਰਸੀ 'ਤੇ ਫੈਨਜ਼ ਕਰ ਰਹੇ ਨੇ ਉਨ੍ਹਾਂ ਨੂੰ ਯਾਦ - #justiceforsushantsinghraput

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਅੱਜ ਇਕ ਸਾਲ ਹੋ ਗਿਆ ਹੈ। 14 ਜੂਨ 2020 ਨੂੰ ਮੁੰਬਈ ਦੇ ਆਪਣੇ ਫਲੈਟ ਵਿੱਚ ਉਹ ਮ੍ਰਿਤਕ ਪਾਏ ਗਏ ਸੀ।

ਫ਼ੋਟੋ
ਫ਼ੋਟੋ

By

Published : Jun 14, 2021, 2:12 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਅੱਜ ਇਕ ਸਾਲ ਹੋ ਗਿਆ ਹੈ। 14 ਜੂਨ 2020 ਨੂੰ ਮੁੰਬਈ ਦੇ ਆਪਣੇ ਫਲੈਟ ਵਿੱਚ ਉਹ ਮ੍ਰਿਤਕ ਪਾਏ ਗਏ ਸੀ।

ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵੱਲੋਂ ਪਿਛਲੇ ਇੱਕ ਸਾਲ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਅੱਜ ਵੀ ਉਨ੍ਹਾਂ ਦੇ ਫੋਨਸ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। #sushantsinghrajput

ਫ਼ੋਟੋ

ਅੱਜ ਭਲੇ ਹੀ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਰਾਜ ਕਰ ਰਹੇ ਹਨ। ਇਸ ਦਾ ਸਬੂਤ ਸ਼ੋਸਲ ਮੀਡੀਆ ਉਤੇ ਦੇਖਣ ਨੂੰ ਮਿਲ ਰਿਹਾ ਹੈ। ਲੋਕੀਂ ਆਪਣੇ-ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਯਾਦ ਕਰਕੇ ਅਤੇ ਟਵਿੱਟਰ ਤੇ ਸੁਸ਼ਾਂਤ ਸਿੰਘ ਰਾਜਪੂਤ #sushantsinghrajput #ssr #wemissyou #sushantjusticematters #justiceforsushantsinghraput ਟ੍ਰੈਂਡ ਕਰ ਰਿਹਾ ਹੈ।

ਫ਼ੋਟੋ
ਫ਼ੋਟੋ

ਫੈਨਜ਼ ਦੇ ਨਾਲ-ਨਾਲ ਉਨ੍ਹਾਂ ਦੇ ਟੈਲੀਵਿਜ਼ਨ ਅਤੇ ਬਾਲੀਵੁੱਡ ਇੰਡਸਟਰੀ ਦੇ ਉਨ੍ਹਾਂ ਦੇ ਦੋਸਤ ਅਰਜੁਨ ਬਿਜਲਾਨੀ ਨੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਅਰਜੁਨ ਬਿਜਲਾਨੀ ਨੇ ਇੰਸਟਾਗ੍ਰਾਮ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਕ ਤਸਵੀਰ ਆਪਣੇ ਨਾਲ ਸ਼ੇਅਰ ਕੀਤੀ ਹੈ। ਇਸ ਨੂੰ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ ਕਿ ਮੇਰੇ ਦੋਸਤ ਤੂੰ ਹਮੇਸ਼ਾ ਮਿਲੀਅਨ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਰਹੇਗਾ ..ਤੇ ਮੈਂ ਸ਼ੋਅ ਰਾਅ ਕੀ ਤੂੰ ਆਪਣੇ ਹੈਪੀ ਪਲੇਸ ਤੇ ਖ਼ੁਸ਼ ਹੋਵੇਗਾ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਕੀ ਕੁਝ ਹੋਇਆ

34 ਸਾਲਾ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰਾ ਦੇਸ਼ ਹਿਲ ਗਿਆ ਸੀ ਅਤੇ ਬਾਲੀਵੁੱਡ ਵਿੱਚ ਨੇਪੋਟਿਜ਼ਮ ਦਾ ਮੁੱਦਾ ਚੁੱਕਿਆ ਗਿਆ। ਇਹ ਆਰੋਪ ਲੱਗੇ ਕਿ ਬਾਲੀਵੁੱਡ ਵਿੱਚ ਇੰਡਸਟਰੀ ਦੇ ਬਾਹਰ ਤੋਂ ਆਏ ਲੋਕਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ। ਇਹੀ ਕਾਰਨ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਡਿਪਰੈਸਡ ਹੋ ਗਏ ਸੀ ਤੇ ਉਨ੍ਹਾਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ ਸਗੋਂ ਉਨ੍ਹਾਂ ਨੂੰ ਮਾਰਿਆ ਗਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ

ਮੁੰਬਈ ਪੁਲਿਸ, ਬਿਹਾਰ ਪੁਲੀਸ ,ਸੀਬੀਆਈ ,ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਈਡੀ ਇਹ ਪੰਜ ਏਜੰਸੀਆਂ ਹਨ ਜਿਨ੍ਹਾਂ ਨੇ ਹੁਣ ਤੱਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਕੀਤੀ ਹੈ। ਪਰ ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ ਜਾਂ ਨਹੀਂ। ਮੁੰਬਈ ਪੁਲਿਸ ਦੀ ਜਾਂਚ ਵਿੱਚ ਇਹ ਪਾਇਆ ਗਿਆ ਸੀ ਕਿ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਹੈ। ਉੱਥੇ ਹੀ ਸੀਬੀਆਈ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਜਾਂਚ ਦਾ ਕੀ ਨਤੀਜਾ ਨਿਕਲਿਆ ਹੈ।ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ ਇਸ ਮਾਮਲੇ ਵਿੱਚ ਬਾਲੀਵੁੱਡ ਦੇ ਅੰਦਰ ਫੈਲੇ ਡਰੱਗ ਨੈਕਸਸ ਦੇ ਇੰਜਣ ਨਾਲ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਈਡੀ ਨੂੰ ਹੁਣ ਤੱਕ ਪੈਸਿਆਂ ਦੀ ਹੇਰਾਫੇਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਸੁਸ਼ਾਂਤ ਦੇ ਪਰਿਵਾਰ ਦੇ ਆਰੋਪ

ਸੁਸ਼ਾਂਤ ਦੇ ਪਰਿਵਾਰ ਨੇ ਆਰੋਪ ਲਗਾਇਆ ਸੀ ਕਿ ਰੀਆ ਚੱਕਰਵਰਤੀ ਨੇ ਸੁਸ਼ਾਂਤ ਦੇ ਬੈਂਕ ਖਾਤਿਆਂ ਤੋਂ 15 ਕਰੋੜ ਰੁਪਏ ਕੱਢੇ ਸੀ। ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਕਿ ਰੀਆ ਹੀ ਸੁਸ਼ਾਂਤ ਦੀ ਮੌਤ ਦੀ ਜ਼ਿੰਮ੍ਹੇਵਾਰ ਹੈ ਅਤੇ ਜਾਂਚ ਤੋਂ ਬਾਅਦ ਰੀਆ ਕਈ ਦਿਨ ਜੇਲ੍ਹ ਵਿੱਚ ਵੀ ਰਹੀ।

ਸੁਸ਼ਾਂਤ ਘਰਦਿਆਂ ਲਈ ਗੁਲਸ਼ਨ

ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ ਬਿਹਾਰ ਦੇ ਪਟਨਾ ਵਿੱਚ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕ੍ਰਿਸ਼ਨ ਕੁਮਾਰ ਸਿੰਘ ਅਤੇ ਮਾਤਾ ਦਾ ਨਾਮ ਊਸ਼ਾ ਸਿੰਘ ਹੈ। ਉਨ੍ਹਾਂ ਦੇ ਪਿਤਾ ਪਟਨਾ ਵਿੱਚ ਬਿਹਾਰ ਸਟੇਟ ਹੈਂਡਲੂਮ ਕਾਰਪੋਰੇਸ਼ਨ ਵਿਚ ਟੈਕਨੀਕਲ ਅਧਿਕਾਰੀ ਸੀ। 5 ਭਰਾ ਭੈਣਾਂ ਵਿੱਚ ਸਭ ਤੋਂ ਛੋਟੇ ਸੁਸ਼ਾਂਤ ਨੂੰ ਉਨ੍ਹਾਂ ਦੇ ਘਰ ਦੇ ਪਿਆਰ ਤੋਂ ਗੁਲਸ਼ਨ ਕਹਿ ਕੇ ਬੁਲਾਉਂਦੇ ਸੀ।

ਮਾਂ ਦੇ ਦੇਹਾਂਤ ਤੋਂ ਬਾਅਦ ਦਿੱਲੀ 'ਚ ਆਏ ਸੁਸ਼ਾਂਤ

ਸੁਸ਼ਾਂਤ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਟਨਾ ਤੋਂ ਕੀਤੀ। ਸਾਲ 2002 ਵਿੱਚ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਾ ਕੇ ਸੁਸ਼ਾਂਤ ਨੇ ਆਪਣੀ ਅੱਗੇ ਦੀ ਪੜ੍ਹਾਈ ਕੀਤੀ ਉਹ ਪੜ੍ਹਾਈ ਵਿੱਚ ਕਾਫ਼ੀ ਤੇਜ ਸੀ। ਉਨ੍ਹਾਂ ਨੇ ਦਿੱਲੀ ਕਾਲਜ ਆਫ ਇੰਜੀਨਿਅਰਿੰਗ ਵਿਚ ਐਡਮਿਸ਼ਨ ਲਿਆ ਅਤੇ ਮਕੈਨੀਕਲ ਇੰਜਨੀਅਰਿੰਗ ਤੋਂ ਪੜ੍ਹਾਈ ਕਰਨ ਲੱਗੇ। ਉਹ ਫਿਜ਼ਿਕਸ ਵਿੱਚ ਨੈਸ਼ਨਲ ਓਲੰਪੀਅਡ ਜਿੱਤਣ ਵਿੱਚ ਸਫਲ ਰਹੇ। ਦਰਅਸਲ ਸੁਸ਼ਾਂਤ ਨੂੰ ਇੰਜੀਨਿਅਰਿੰਗ ਨਹੀਂ ਕਰਨੀ ਸੀ ਉਹ ਪਰਿਵਾਰ ਦੇ ਕਹਿਣ ਉੱਤੇ ਅਜਿਹਾ ਕਰ ਰਹੇ ਸੀ। ਇੱਕ ਵਕਤ ਉੱਤੇ ਉਹ ਐਸਟ੍ਰੋਨਾਟ ਜਾਂ ਏਅਰਫੋਰਸ ਪਾਇਲਟ ਬਣਨਾ ਚਾਹੁੰਦੇ ਸੀ। ਪਰ ਦਿੱਲੀ ਵਿੱਚ ਰਹਿੰਦੇ ਉਨ੍ਹਾਂ ਦਾ ਇੰਟਰੱਸਟ ਫ਼ਿਲਮਾਂ ਵੱਲ ਵਧਣ ਲੱਗਿਆ ਅਤੇ ਉਹ ਸ਼ਾਹਰੁਖ ਖ਼ਾਨ ਦੇ ਵੱਡੇ ਫੈਨ ਸੀ।

ਬੈਕਰਾਉਂਡਰ ਡਾਂਸਰ ਤੋਂ ਅਦਾਕਾਰ ਬਣਨ ਦੀ ਕਹਾਣੀ

ਸੁਸ਼ਾਂਤ ਨੇ ਕਾਲਜ ਦੇ ਦੌਰਾਨ ਸ਼ਿਆਮਕ ਡਾਵਰ ਦੱਸ ਕਲਾਸ ਵਿੱਚ ਆਡੀਸ਼ਨ ਦਿੱਤਾ। ਫ਼ਿਲਮ ਧੂਮ 2 ਵਿੱਚ ਉਹ ਰਿਤਿਕ ਰੌਸ਼ਨ ਦੇ ਨਾਲ ਗਾਣੇ ਵਿੱਚ ਬੈਕਰਾਊਂਡ ਡਾਂਸਰ ਸੀ। 2006 ਵਿੱਚ ਕਾਮਨਵੈਲਥ ਗੇਮਜ਼ ਦੇ ਦੌਰਾਨ ਉਨ੍ਹਾਂ ਨੇ ਐਸ਼ਵਰਿਆ ਰਾਏ ਦੇ ਨਾਲ ਕਲੋਜ਼ਿੰਗ ਸੈਰੇਮਨੀ ਵਿੱਚ ਡਾਂਸ ਕੀਤਾ। ਮੁੰਬਈ ਪਹੁੰਚਣ ਤੋਂ ਬਾਅਦ ਨਾਦਿਰਾ ਬੱਬਰ ਦੇ ਥੀਏਟਰ ਗਰੁੱਪ ਤੋਂ ਸੁਸ਼ਾਂਤ ਜੁੜੇ ਕਰੀਬ ਡੇਢ ਦੋ ਸਾਲ ਉਨ੍ਹਾਂ ਨੇ ਥੀਏਟਰ ਕੀਤਾ। ਉਹ ਮੁੰਬਈ ਦੇ ਮਸ਼ਹੂਰ ਪ੍ਰਿਥਵੀ ਥੀਏਟਰ ਵਿੱਚ ਕੰਮ ਕਰ ਰਹੇ ਸੀ ਇੱਕ ਦਿਨ ਬਾਲਾਜੀ ਟੈਲੀਫ਼ਿਲਮਜ਼ ਦੀ ਕਾਸਟਿੰਗ ਟੀਮ ਨੇ ਉਨ੍ਹਾਂ ਨੂੰ ਵੇਖਿਆ ਉਨ੍ਹਾਂ ਨੂੰ ਆਡੀਸ਼ਨ ਦੇ ਲਈ ਬੁਲਾਇਆ ਅਤੇ ਸਾਲ 2008 ਵਿੱਚ ਪਹਿਲੀ ਵਾਰ ਸੀਰੀਅਲ "ਕਿਸ ਦੇਸ਼ ਮੇਂ ਹੈ ਮੇਰਾ ਦਿਲ "ਵਿੱਚ ਮੌਕਾ ਮਿਲਿਆ।

ਏਕਤਾ ਕਪੂਰ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋਈ ਅਤੇ ਸਾਲ 2009 ਵਿੱਚ "ਪਵਿੱਤਰ ਰਿਸ਼ਤਾ" ਵਿੱਚ ਮੁੱਖ ਕਿਰਦਾਰ ਦਾ ਰੋਲ ਆਫਰ ਕੀਤਾ। ਇਸ ਸੀਰੀਅਲ ਦੇ ਬਾਅਦ ਉਹ ਘਰ-ਘਰ ਵਿੱਚ ਮਾਨਵ ਦੇ ਨਾਮ ਤੋਂ ਮਸ਼ਹੂਰ ਹੋ ਗਏ। ਇਸ ਵਿੱਚ ਉਨ੍ਹਾਂ ਦੇ ਨਾਲ ਅੰਕਿਤਾ ਲੋਖੰਡੇ ਸੀ ਦੋਨਾਂ ਦੀ ਜੋੜੀ ਨੂੰ ਪਰਦੇ ਤੇ ਲੋਕਾਂ ਨੇ ਕਾਫੀ ਪਸੰਦ ਕੀਤਾ।

ਸੁਸ਼ਾਂਤ ਦੀ ਪਹਿਲੀ ਫਿਲਮ ਕਾਇ ਪੋਛੇ

2011 ਵਿੱਚ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਸੁਸ਼ਾਂਤ ਨੂੰ ਸਪਾਟ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਫ਼ਿਲਮ" ਕਾਇ ਪੋਛੇ" ਇਸ ਦੇ ਲਈ ਆਡੀਸ਼ਨ ਦੇਣ ਨੂੰ ਕਿਹਾ। ਬੱਸ ਫਿਰ ਕੀ ਸੀ ਇੱਥੋਂ ਤੋਂ ਸੁਸ਼ਾਂਤ ਦੀ ਗੱਡੀ ਬਾਲੀਵੁੱਡ ਵਿਚ ਚੱਲ ਪਈ। ਇਸ ਤੋਂ ਬਾਅਦ ਸੁਸ਼ਾਂਤ ਨੇ "ਸ਼ੁੱਧ ਦੇਸੀ ਰੋਮਾਂਸ", ਪੀਕੇ, ਐਮਐਸ ਧੋਨੀ, ਕੇਦਾਰਨਾਥ ਅਤੇ ਛਿਛੋਰੇ ਜਿਹੀ ਕਈ ਫ਼ਿਲਮਾਂ ਕੀਤੀਆਂ।

ABOUT THE AUTHOR

...view details