ਨਵੀਂ ਦਿੱਲੀ: ਉੱਘੇ ਅਦਾਕਾਰ ਦਲੀਪ ਕੁਮਾਰ ਦਾ ਅੱਜ ਸਵੇਰੇ 7.30 ਵਜੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਦਲੀਪ ਕੁਮਾਰ ਨੇ 98 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਅੱਜ ਸ਼ਾਮ 5 ਵਜੇ ਦਲੀਪ ਕੁਮਾਰ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਜੇਕਰ ਦਲੀਪ ਕੁਮਾਰ ਦੇ ਬਾਲੀਵੁੱਡ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 1944 ਵਿੱਚ ਫ਼ਿਲਮ ਜਵਾਰ ਭਾਟਾ ਤੋਂ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਸਾਲ 1949 'ਚ ਉਨ੍ਹਾਂ ਦੀ ਫ਼ਿਲਮ ਅੰਦਾਜ ਨੇ ਦਲੀਪ ਕੁਮਾਰ ਦੀ ਜ਼ਿਆਦਾ ਪ੍ਰਸਿੱਧੀ ਦਿੱਤੀ। ਉਸ ਤੋਂ ਬਾਅਦ ਦਿਦਾਰ, ਦੇਵਦਾਸ, ਮੁਗਲ-ਏ-ਆਜ਼ਮ, ਗੰਗਾ-ਜਮਨਾ, ਵਿਧਾਤਾ, ਦੁਨੀਆ, ਕਰਮਾ, ਇੱਜਤਦਰ, ਸੌਦਾਗਰ ਅਤੇ ਕਿਲਾ ਵਰਗੀਆਂ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਉਨ੍ਹਾਂ ਦੀ ਅਦਾਕਾਰੀ ਕਾਰਨ ਦਲੀਪ ਕੁਮਾਰ ਨੂੰ ਟਰੈਜਡੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ।
ਦਲੀਪ ਕੁਮਾਰ ਦੀ ਮਸ਼ਹੂਰ ਫ਼ਿਲਮਾਂ ਦੇ ਕੁਝ ਮਸ਼ਹੂਰ dialogue ਹਨ। ਉਨ੍ਹਾਂ dialogue ਉੱਤੇ ਮਾਰੋ ਇੱਕ ਝਾਤ....