ਪੰਜਾਬ

punjab

ETV Bharat / sitara

ਬਾਲੀਵੁੱਡ ਅਦਾਕਾਰ ਕਿਰਨ ਕੁਮਾਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - Bollywood actor kiran kumar

ਅਦਾਕਾਰ ਕਿਰਨ ਕੁਮਾਰ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਹਨ। 74 ਸਾਲਾ ਕਿਰਨ ਨੇ ਹਾਲ ਹੀ ਵਿੱਚ ਆਪਣਾ ਮੈਡੀਕਲ ਟੈਸਟ ਕਰਵਾਇਆ ਸੀ। ਰਿਪੋਰਟ ਆਉਣ ਤੋਂ ਬਾਅਦ ਫਿਲਹਾਲ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ 'ਚ ਰੱਖਿਆ ਹੈ।

ਬਾਲੀਵੁੱਡ ਅਦਾਕਾਰ
ਬਾਲੀਵੁੱਡ ਅਦਾਕਾਰ

By

Published : May 24, 2020, 11:40 AM IST

ਮੁਬੰਈ: ਅਦਾਕਾਰ ਕਿਰਨ ਕੁਮਾਰ ਨੂੰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। 74 ਸਾਲਾ ਕਿਰਨ ਨੇ ਹਾਲ ਹੀ ਵਿੱਚ ਆਪਣਾ ਮੈਡੀਕਲ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਫਿਲਹਾਲ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ 'ਚ ਰੱਖਿਆ ਹੈ।

ਅਦਾਕਾਰ 10 ਦਿਨਾਂ ਤੋਂ ਹਨ ਇਕਾਂਤਵਾਸ

ਅਦਾਕਾਰ ਨੇ ਕਿਹਾ- ‘ਮੈਂ ਠੀਕ ਸੀ ਅਤੇ ਮੇਰੇ ਕੋਈ ਲੱਛਣ ਨਹੀਂ ਸਨ। 14 ਮਈ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਗਿਆ, ਜਿਥੇ ਕੋਵਿਡ -19 ਟੈਸਟ ਜ਼ਰੂਰੀ ਸੀ। ਇਸ ਲਈ ਮੈਂ ਆਪਣੇ ਆਪ ਟੈਸਟ ਕਰਵਾ ਲਿਆ ਅਤੇ ਨਤੀਜਾ ਪੌਜ਼ੀਟਿਵ ਆਇਆ। ਪਰ ਮੇਰੇ ਕੋਲ ਉਸ ਸਮੇਂ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ ਅਤੇ ਨਾ ਹੀ ਹੁਣ ਹਨ। ਇੱਥੇ ਕੋਈ ਬੁਖਾਰ, ਜ਼ੁਕਾਮ ਨਹੀਂ ਹੈ। ਮੈਂ ਠੀਕ ਹਾਂ ਅਤੇ ਆਪਣੇ ਆਪ ਨੂੰ ਘਰ 'ਚ ਹੀ ਇਕਾਂਤਵਾਸ 'ਚ ਰੱਖਿਆ ਹੈ।'

ਕਿਰਨ ਕੁਮਾਰ ਨੇ ਕਿਹਾ, "ਮੈਡੀਕਲ ਜਾਂਚ 10 ਦਿਨ ਪਹਿਲਾਂ ਹੋਇਆ ਸੀ ਅਤੇ ਹੁਣ ਤੱਕ ਕੋਈ ਲੱਛਣ ਨਜ਼ਰ ਨਹੀਂ ਆਏ ਹਨ। ਮੇਰਾ ਪਰਿਵਾਰ ਦੂਜੀ ਮੰਜ਼ਿਲ ਵਿੱਚ ਰਹਿੰਦਾ ਹੈ ਅਤੇ ਇਸ ਸਮੇਂ ਮੈਂ ਤੀਜੀ ਮੰਜ਼ਿਲ 'ਤੇ ਰਹਿ ਰਿਹਾ ਹਾਂ। ਮੇਰਾ ਦੂਜਾ ਟੈਸਟ 26 ਜਾਂ 27 ਮਈ ਨੂੰ ਹੋਵੇਗਾ। ਖੈਰ, ਮੈਂ ਹੁਣ ਸਿਹਤਮੰਦ ਹਾਂ।"

ABOUT THE AUTHOR

...view details