ਚੰਡੀਗੜ੍ਹ: ਬਾਲੀਵੁੱਡ ਦੇ ਉੱਘੇ ਅਦਾਕਾਰ ਵਿਕਰਮ ਗੋਖਲੇ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ, ਉਨ੍ਹਾਂ ਨੇ ਆਪਣੇ ਥੀਏਟਰ ਅਤੇ ਐਕਟਿੰਗ ਤਜ਼ਰਬਿਆਂ ਬਾਰੇ ਦੱਸਿਆ। ਉਨ੍ਹਾਂ ਨੇ ਥੀਏਟਰ ਅਤੇ ਐਕਟਿੰਗ ਵਿੱਚ ਹੋਣ ਵਾਲੀਆਂ ਅੱਲਗ-ਅੱਲਗ ਕਸਰਤਾਂ ਬਾਰੇ ਵੀ ਦੱਸਿਆ। ਉਨ੍ਹਾਂ ਦਾ ਮੰਨਣਾ ਹੈ ਕਿ ਥੀਏਟਰ ਇੱਕ ਅੱਲਗ ਵਿਸ਼ਾ ਹੈ, ਜਿਸ ਨੂੰ ਕਰਨ ਲਈ ਕਾਫ਼ੀ ਮਿਹਨਤ ਦੀ ਜ਼ਰੂਰਤ ਪੈਂਦੀ ਹੈ।
ਹੋਰ ਪੜ੍ਹੋ: ਰੂਪਨਗਰ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਕਤਰ ਵਿਖੇ ਲਾਉਣਗੀਆਂ ਨਿਸ਼ਾਨੇ
ਵਿਕਰਮ ਨੇ ਅੱਗੇ ਦੱਸਿਆ ਕਿ, ਮਾਨਸਿਕ ਤੌਰ 'ਤੇ ਹਰ ਕਿਸੇ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਥੀਏਟਰ ਲਈ ਕਸਰਤਾਂ ਦੀ ਗੱਲ ਕੀਤੀ ਜਾਵੇ ਤਾਂ ਕਸਰਤ ਅੱਖਾਂ ਦੀ ਵੀ ਹੁੰਦੀ ਹੈ, ਸਾਹ ਦੀ ਵੀ ਹੁੰਦੀ ਹੈ, ਪਰ ਜਿਹੜੀ ਸ਼ਰੀਰਕ ਕਸਰਤ ਹੁੰਦੀ ਹੈ, ਉਹ ਸਭ ਤੋਂ ਮੂਸ਼ਕਿਲ ਹੁੰਦੀ ਹੈ। ਹੋਰ ਕਈ ਕਸਰਤਾਂ ਜਿਵੇਂ ਜੀਵ ਦੀ, ਦੰਦਾਂ ਦੀ ਅਤੇ ਬੋਲਣ ਦੀ ਕਸਰਤਾਂ ਹਨ, ਜੋ ਕਾਫ਼ੀ ਮੂਸ਼ਕਿਲਾਂ ਹੁੰਦੀਆਂ ਹਨ।
ਉਨ੍ਹਾਂ ਤੋਂ ਪੁੱਛਿਆ ਗਿਆ ਕਿ, ਤੁਹਾਡਾ ਟੈਲੀਵਿਜ਼ਨ ਅਤੇ ਥੀਏਟਰ ਦੀ ਸਕ੍ਰਿਪਟ ਬਾਰੇ ਕੀ ਵਿਚਾਰ ਹੈ? ਤਦ ਉਨ੍ਹਾਂ ਨੇ ਕਿਹਾ ਕਿ, ਇਹ ਨਿਰਭਰ ਕਰਦਾ ਹੈ ਕਿ, ਸਕ੍ਰਿਪਟ ਟੈਲੀਵਿਜ਼ਨ ਦੀ ਹੈ ਜਾ ਫੇਰ ਥੀਏਟਰ ਦੀ, ਉਸੇ ਹਿਸਾਬ ਨਾਲ ਹੀ ਇਸ ਦੀ ਤਿਆਰੀ ਕੀਤੀ ਜਾਂਦੀ ਹੈ, ਕਿਉਂਕਿ ਟੈਲੀਵਿਜ਼ਨ ਦੀ ਸਕ੍ਰਿਪਟ ਅਤੇ ਥੀਏਟਰ ਦੀ ਸਕ੍ਰਿਪਟ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ।
ਹੋਰ ਪੜ੍ਹੋ: Exclusive: ਇਹ ਓਲੰਪਿਕ ਕੁਝ ਖਾਸ ਹੋਣ ਜਾ ਰਿਹਾ ਹੈ - ਮੰਨੂ ਭਾਕਰ
ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਦੇ ਗਾਇਕ ਕੁਝ ਗੀਤਾਂ ਤੋਂ ਬਾਅਦ ਫ਼ਿਲਮਾਂ ਕਰਨ ਲੱਗ ਪੈਂਦੇ ਹਨ ਤਦ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ, ਇਹ ਬੜੀ ਸ਼ਰਮ ਦੀ ਗੱਲ ਹੈ ਜੇਕਰ ਉਨ੍ਹਾਂ ਦੇ ਤਿੰਨ ਚਾਰ ਗਾਣੇ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ, ਕਿਉਂਕਿ ਇੱਕ ਅਦਾਕਾਰ ਹੀ ਆਪਣੇ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਿਭਾ ਸਕਦਾ ਹੈ।