ਪੰਜਾਬ

punjab

ETV Bharat / sitara

Exclusive Interview: ਅਦਾਕਾਰ ਅਮਨ ਧਾਲੀਵਾਲ ਨੇ ਈਟੀਵੀ ਭਾਰਤ ਨਾਲ ਸਾਂਝਾ ਕੀਤਾ ਆਪਣਾ ਫ਼ਿਲਮੀ ਕਰੀਅਰ - ਅਮਨ ਧਾਲੀਵਾਲ ਨਾਲ ਖ਼ਾਸ ਗੱਲਬਾਤ

ਪੰਜਾਬੀ ਤੇ ਬਾਲੀਵੁੱਡ ਅਦਾਕਾਰ ਅਮਨ ਧਾਲੀਵਾਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੇ ਕਰੀਅਰ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆ।

Exclusive Interview of aman dhaliwal
ਫ਼ੋਟੋ

By

Published : Dec 17, 2019, 8:09 PM IST

ਮਾਨਸਾ: ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਅਦਾਕਾਰ ਅਮਨ ਧਾਲੀਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਅਮਨ ਨੇ ਕਰੀਅਰ ਦੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆ।

ਹੋਰ ਪੜ੍ਹੋ: ਟ੍ਰਾਂਸਜੇਂਡਰ ਦਾ ਕਿਰਦਾਰ ਅਦਾ ਕਰਨਾ ਚਾਹੁੰਦੇ ਹਨ ਸੁਪਰਸਟਾਰ ਰਜਨੀਕਾਂਤ

ਅਮਨ ਨੇ ਦੱਸਿਆ ਕਿ ਜਦ ਉਹ ਮੁੰਬਈ ਜਾਂਦੇ ਰੇਲ ਗੱਡੀ ਵਿੱਚ ਉਨ੍ਹਾਂ ਦੀ ਮੁਲਾਕਾਤ ਇੱਕ ਫ਼ਿਲਮ ਨਿਰਦੇਸ਼ਕ ਨਾਲ ਹੋਈਸੀ, ਜੋ ਆਪਣੇ ਕਰੀਅਰ ਦੀ ਸ਼ੁਰੂਆਤ ਲਈ ਮੁੰਬਈ ਜਾ ਰਹੇ ਸਨ। ਇਸੀਂ ਦੌਰਾਨ ਉਨ੍ਹਾਂ ਦਾ ਰਾਬਤਾ ਬਣ ਗਿਆ।

ਵੀਡੀਓ

ਇਸ ਤੋਂ ਇਲਾਵਾ ਉਨ੍ਹਾਂ ਦੀ ਬਾਲੀਵੁੱਡ ਵਿੱਚ ਸ਼ੁਰੂਆਤ ਫ਼ਿਲਮ 'ਜੋਧਾ ਅਕਬਰ' ਨਾਲ ਹੋਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਉਨ੍ਹਾਂ ਨੇ ਸੰਨੀ ਦਿਓਲ, ਰਿਤਿਕ ਰੌਸ਼ਨ, ਸ਼ਿਲਪਾ ਸ਼ੈਟੀ ਵਰਗੇ ਕਲਾਕਾਰਾ ਨਾਲ ਕੰਮ ਕੀਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਉਹ ਹੁਣ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ Vighnaharta Ganesha ਵਿੱਚ ਕੰਮ ਕਰ ਰਹੇ ਹਨ।

ਹੋਰ ਪੜ੍ਹੋ: ਹੈਦਰਾਬਾਦ ਵਿੱਚ ਹੋਇਆ ਮਹਾਂਭਾਰਤ ਨਾਟਕ, ਨਜ਼ਰ ਆਈ ਕਰਣ ਅਤੇ ਦੁਰਯੋਧਨ ਦੀ ਦੋਸਤੀ

ਜਦ ਉਨ੍ਹਾਂ ਤੋਂ ਪੰਜਾਬੀ ਫ਼ਿਲਮਾਂ ਵਿੱਚ ਦੁਬਾਰਾ ਐਂਟਰੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੋਈ ਚੰਗੀ ਫ਼ਿਲਮ ਮਿਲੇਗੀ ਤਾਂ ਉਹ ਜ਼ਰੂਰ ਕਰਨਗੇ। ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਜਸਵੰਤ ਸਿੰਘ ਖਾਲੜਾ ਤੇ ਫ਼ਿਲਮ ਕਰਨ ਦੇ ਇੱਛੁਕ ਹਨ।

ABOUT THE AUTHOR

...view details