ਪੰਜਾਬ

punjab

ETV Bharat / sitara

ਕਾਮੇਡੀਅਮ ਚੰਦਨ ਪ੍ਰਭਾਕਰ ਨੇ ਸਾਂਝਾ ਕੀਤਾ 'ਦ ਕਪਿਲ ਸ਼ਰਮਾ ਸ਼ੋਅ' ਦਾ ਤਜਰਬਾ - the kapil sharma show

ਕਾਮੇਡੀਅਮ ਚੰਦਨ ਪ੍ਰਭਾਕਰ ਨੇ ਆਪਣੀ ਕਾਮੇਡੀ ਨਾਲ ਅਕਸਰ ਲੋਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਕਈ ਤਜਰਬੇ ਵੀ ਸਾਂਝੇ ਕੀਤੇ।

Exclusive Interview with Chandan Prabhakar
ਫ਼ੋਟੋ

By

Published : Nov 26, 2019, 5:42 PM IST

ਚੰਡੀਗੜ੍ਹ: ਕਾਮੇਡੀਅਮ ਚੰਦਨ ਪ੍ਰਭਾਕਰ ਆਪਣੀ ਕਾਮੇਡੀ ਨਾਲ ਕਈ ਵਾਰ ਲੋਕਾਂ ਨੂੰ ਪਾਗਲਾਂ ਦੀ ਤਰ੍ਹਾਂ ਹਸਾਇਆ ਹੈ। ਨਾਲ ਹੀ ਉਨ੍ਹਾਂ ਨੇ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੀ ਕਲਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਚੰਦਨ ਹੁਣ ਆਪਣੇ ਨਵੇਂ ਪ੍ਰੋਜੈਕਟ ਲਈ ਚੰਡੀਗੜ੍ਹ ਆਏ ਹੋਏ ਹਨ ਤੇ ਇਸ ਮੌਕੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੇ ਕਈ ਤਜਰਬੇ ਸਾਂਝੇ ਕੀਤੇ। ਗੱਲਬਾਤ ਕਰਦਿਆਂ ਚੰਦਨ ਪ੍ਰਭਾਕਰ ਨੇ ਕਿਹਾ ਕਿ ਸ਼ੋਅ ਵਿੱਚ ਜਿਹੜੇ ਵੀ ਕਲਾਕਾਰ ਹਨ, ਉਹ ਇੱਕ ਟੀਮ ਬਣ ਕੇ ਕੰਮ ਕਰਦੇ ਹਨ।

ਵੀਡੀਓ

ਹੋਰ ਪੜ੍ਹੋ: 47ਵੇ ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਵਿੱਚ ਇਨ੍ਹਾਂ ਸਿਤਾਰਿਆਂ ਨੇ ਸਾਰੀ ਬਾਜ਼ੀ

ਨਾਲ ਹੀ ਉਨ੍ਹਾਂ ਦੱਸਿਆ ਕਿ, ਸ਼ੋਅ ਵਿੱਚ ਜ਼ਿਆਦਾਤਰ ਟੀਮ ਪੰਜਾਬ ਦੀ ਹੋਣ ਕਰਕੇ ਕਾਫ਼ੀ ਚੰਗਾ ਮਹਿਸੂਸ ਹੁੰਦਾ ਹੈ ਤੇ ਜ਼ਿਆਦਾਤਰ ਸੈਟ ਉੱਤੇ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਕਰੈਕਟਰ ਸ਼ੋਅ ਦੇ ਵਿੱਚ ਕਰਦੇ ਹੋ, ਉਹ ਤੁਸੀਂ ਆਪ ਸਲੈਕਟ ਕਰਦੇ ਹੋ? ਨਾਲ ਹੀ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਕਰੈਕਟਰ ਟੀਮ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ

ਇਸ ਦੌਰਾਨ ਉਨ੍ਹਾਂ ਤੋਂ ਸੁਨੀਲ ਗਰੋਵਰ ਬਾਰੇ ਵੀ ਪੁੱਛਿਆ ਗਿਆ ਕਿ ਉਹ ਸ਼ੋਅ ਵਿੱਚ ਵਾਪਸੀ ਕਰਨਗੇ ਜਾ ਨਹੀਂ? ਤਦ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਪਰ ਦਰਸ਼ਕ ਵੀ ਸੁਨੀਲ ਗਰੋਵਰ ਨੂੰ ਲੈ ਕੇ ਉਤਸਕ ਹਨ ਕਿ ਉਹ ਕਦੋਂ ਸ਼ੋਅ ਵਿੱਚ ਵਾਪਸੀ ਕਰਨਗੇ।

ABOUT THE AUTHOR

...view details