ਪੰਜਾਬ

punjab

ETV Bharat / sitara

ਮਾਂ ਬਣਨ ਤੋਂ ਬਾਅਦ ਅਕਸਰ ਨਜ਼ਰੀਆ ਬਦਲ ਜਾਂਦਾ ਹੈ: ਫ਼ਰਾਹ ਖ਼ਾਨ - motherhood

2 ਅਪ੍ਰੈਲ ਔਟਿਜ਼ਮ ਡੇ 'ਤੇ ਫ਼ਿਲਮਮੇਕਰ-ਕੋਰੀਓਗ੍ਰਾਫ਼ਰ ਫ਼ਰਾਹ ਖ਼ਾਨ ਮੀਡੀਆ ਦੇ ਰੂਬਰੂ ਹੋਈ। ਇਸ ਦੌਰਾਨ ਉਨ੍ਹਾਂ ਦਿਵਯਾਂਗ ਬੱਚਿਆਂ ਦੇ ਲਈ ਆਪਣੇ ਵਿਚਾਰ ਜਨਤਕ ਕੀਤੇ।

ਸੋਸ਼ਲ ਮੀਡੀਆ

By

Published : Apr 3, 2019, 10:36 PM IST

ਮੁੰਬਈ: ਫ਼ਿਲਮਮੇਕਰ-ਕੋਰੀਓਗ੍ਰਾਫ਼ਰ ਫ਼ਰਾਹ ਖ਼ਾਨ ਦਾ ਕਹਿਣਾ ਹੈ ਕਿ ਮਾਂ-ਬਾਪ ਬਣਨ ਤੋਂ ਬਾਅਦ ਕੁਝ ਚੀਜ਼ਾਂ ਦੇ ਪ੍ਰਤੀ ਨਜ਼ਰੀਆ ਚੰਗੇ ਲਈ ਬਦਲ ਜਾਂਦਾ ਹੈ। ਇਹ ਬਿਆਨ ਫ਼ਰਾਹ ਨੇ ਮੰਗਲਵਾਰ ਨੂੰ ਵਿਸ਼ਵ ਔਟਿਜ਼ਮ ਦਿਵਸ 'ਤੇ ਜੈ ਵਕੀਲ ਫ਼ਾਊਂਡੇਸ਼ਨ ਦੀ 75 ਵੀਂ ਵਰੇਗੰਢ ਮੌਕੇ ਕਹੇ ਸਨ।
ਮਾਨਸਕ ਰੂਪ ਤੋਂ ਦਿਵਯਾਂਗ ਬੱਚਿਆਂ ਦੇ ਭਲੇ ਲਈ ਫ਼ਾਊਂਡੇਸ਼ਨ ਨਾਲ ਜੁੜਨ 'ਤੇ ਫਰਾਹ ਨੇ ਆਪਣੇ ਵਿਚਾਰ ਦੱਸੇ, "ਉਨ੍ਹਾਂ ਕਿਹਾ ਕਿ ਜਦੋਂ ਮੈਂ ਮਾਂ ਬਣੀ ਸੀ ਤਾਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਸਨ ਕਿਉਂਕਿ ਪਹਿਲਾਂ ਅਸੀਂ ਸਿਰਫ਼ ਆਪਣੇ ਬਾਰੇ ਸੋਚਦੇ ਸੀ ਪਰ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਹਨ, ਤੁਹਾਡਾ ਨਜ਼ਰੀਆ ਬਦਲ ਜਾਂਦਾ ਹੈ।"
ਉਨ੍ਹਾਂ ਕਿਹਾ ਕਿ ਤੁਸੀਂ ਇਹ ਸੋਚ ਕੇ ਮਾਨਸਕ ਰੂਪ ਤੋਂ ਦਿਵਯਾਂਗ ਬੱਚਿਆਂ ਦੇ ਮਾਤਾ-ਪਿਤਾ ਦੇ ਪ੍ਰਤੀ ਹਮਦਰਦੀ ਰੱਖਦੇ ਹੋ ਕਿ ਉਹ ਹਰ ਹਾਲਾਤ 'ਚ ਆਪਣੇ ਬੱਚੇ ਨੂੰ ਪਾਲਦੇ ਹਨ ਅਤੇ ਬਦਕਿਸਮਤੀ ਨਾਲ ਅਸੀਂ ਇੰਨ੍ਹਾਂ ਬੱਚਿਆਂ ਨੂੰ ਸਮਾਜ ਨਾਲ ਜੋੜ ਨਹੀਂ ਪਾਉਂਦੇ ,ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸੋਚ ਬਦਲਨ ਦੀ ਜ਼ਰੂਰਤ ਹੈ।

For All Latest Updates

ABOUT THE AUTHOR

...view details