ਹਰ ਪਾਸੇ ਹੋ ਰਹੀ ਹੈ ਫ਼ਿਲਮ 'ਸੁਪਰ 30' ਦੀ ਚਰਚਾ - anand kumar
12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਪਰ 30' ਦੇ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਟਰੇਲਰ 'ਤੇ ਗਣਿਤਸ਼ਾਸਤਰੀ ਆਨੰਦ ਕੁਮਾਰ ਦੇ ਵਿਦਿਆਰਥੀਆਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ।
ਫ਼ੋਟੋ
ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ 'ਸੁਪਰ 30' ਦਾ ਟਰੇਲਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਰੇਲਰ ਕਾਰਨ ਰਿਤਿਕ ਦੀ ਹਰ ਪਾਸੇ ਵਾਹ-ਵਾਹੀ ਹੋ ਰਹੀ ਹੈ। ਦੱਸ ਦਈਏ ਕਿ ਇਹ ਫ਼ਿਲਮ ਬਿਹਾਰ ਦੇ ਗਣਿਤਸ਼ਾਸਤਰੀ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ।