ਮੁੰਬਈ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਕੁਝ ਸਮੇਂ ਪਹਿਲਾ ਆਪਣੀ ਪਰਸਨਲ ਲਾਈਫ਼ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਰਹੇ ਹਨ। ਹਾਲ ਹੀ ਵਿੱਚ ਇੱਕ ਲੀਡਿੰਗ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਨਵਾਜ਼ ਦੀ ਭਤੀਜੀ ਨੇ ਆਪਣੇ ਚਾਚੇ 'ਤੇ ਯੌਨ ਉਤਪੀੜਨ ਦਾ ਆਰੋਪ ਲਗਾਇਆ ਹੈ। ਹੁਣ ਇਸ ਮਾਮਲੇ 'ਤੇ ਨਵਾਜ਼ ਦੀ ਪਤਨੀ ਆਲੀਆ ਦਾ ਬਿਆਨ ਆਇਆ ਹੈ।
ਨਵਾਜ਼ੂਦੀਨ ਸਿਦੀਕੀ ਦੀ ਭਤੀਜੀ ਨੇ ਕੀਤੇ ਵੱਡੇ ਖੁਲਾਸੇ... - aaliya
ਨਵਾਜ਼ੂਦੀਨ ਸਿਦੀਕੀ ਦੀ ਭਤੀਜੀ ਨੇ ਹਾਲ ਹੀ ਵਿੱਚ ਨਵਾਜ਼ ਦੇ ਭਰਾ 'ਤੇ ਯੌਨ ਉਤਪੀੜਨ ਦਾ ਆਰੋਪ ਲਗਾਇਆ ਹੈ। ਇਸ ਮਾਮਲੇ ਵਿੱਚ ਹੁਣ ਨਵਾਜ਼ ਤੋਂ ਵੱਖ ਰਹਿ ਰਹੀ ਉਨ੍ਹਾਂ ਦੀ ਪਤਨੀ ਆਲੀਆ ਨੇ ਟਵਿੱਟਰ 'ਤੇ ਆਪਣੀ ਗ਼ੱਲ ਰੱਖੀ ਹੈ।
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਇਹ ਤਾਂ ਹਾਲੇ ਸ਼ੁਰੂਆਤ ਹੈ। ਇਨ੍ਹਾਂ ਸਾਥ ਦੇਣ ਲਈ ਭਗਵਾਨ ਦੀ ਸ਼ੁਕਰਗੁਜ਼ਾਰ ਹਾਂ। ਹੁਣ ਕਾਫ਼ੀ ਕੁਝ ਦੁਨੀਆਂ ਨੂੰ ਹੈਰਾਨ ਕਰਨ ਵਾਲਾ ਸਾਹਮਣੇ ਆਉਣਾ ਬਾਕੀ ਹੈ। ਕਿਉਂਕਿ ਸਿਰਫ਼ ਮੈਂ ਹੀ ਨਹੀਂ ਹਾਂ, ਜਿਸ ਨੇ ਚੁੱਪ-ਚਾਪ ਰਹਿ ਕੇ ਇਹ ਸਾਰੀਆਂ ਪ੍ਰੇਸ਼ਾਨੀਆਂ ਦੇਖੀਆਂ ਹਨ। ਦੇਖਣਾ ਹੈ ਕਿ ਪੈਸੇ ਨਾਲ ਕਿਨ੍ਹਾਂ ਸੱਚ ਖਰੀਦਿਆਂ ਜਾ ਸਕਦਾ ਹੈ ਤੇ ਇਹ ਕਿਸ-ਕਿਸ ਨੂੰ ਰਿਸ਼ਵਤ ਦੇ ਸਕਦਾ ਹੈ।"
ਦੱਸ ਦੇਈਏ ਕਿ ਨਵਾਜ਼ ਦੀ ਭਤੀਜੀ ਨੇ ਦਿੱਲੀ ਦੇ ਜਾਮੀਆ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਹਿਣਾ ਹੈ ਕਿ ਉਸ ਨਾਲ 9 ਸਾਲਾਂ ਦੀ ਉਮਰ ਵਿੱਚ ਚਾਚਾ (ਨਵਾਜ਼) ਨੇ ਉਨ੍ਹਾਂ ਨਾਲ ਗ਼ਲਤ ਕੰਮ ਕਰਨ ਸ਼ੁਰੂ ਕੀਤਾ ਸੀ।