ਮੁੰਬਈ: ਇਸ਼ਾ ਦਿਓਲ ਤਖਤਾਨੀ ਨੇ ਧਰਮਿੰਦਰ ਤੇ ਹੇਮਾ ਮਾਲਿਨੀ ਨੂੰ ਉਨ੍ਹਾਂ ਦੀ ਸਾਲਗਿਰਾ 'ਤੇ ਵਧਾਈ ਦਿੰਦਿਆਂ ਖ਼ੂਬਸੁਰਤ ਤਸਵੀਰ ਨੂੰ ਸਾਂਝਾ ਕੀਤਾ ਤੇ ਆਪਣੇ ਮਾਤਾ-ਪਿਤਾ ਲਈ ਦਿਲ ਨੂੰ ਛੋਹਣ ਵਾਲਾ ਨੋਟ ਵੀ ਲਿਖਿਆ।
ਇਸ਼ਾ ਦਿਓਲ ਨੇ ਧਰਮਿੰਦਰ ਤੇ ਹੇਮਾ ਮਾਲਿਨੀ ਨੂੰ ਇੰਝ ਦਿੱਤੀ ਸਾਲਗਿਰਾ ਦੀ ਵਧਾਈ - ਧਰਮਿੰਦਰ ਤੇ ਹੇਮਾ ਮਾਲਿਨੀ
ਹੇਮਾ ਮਾਲਿਨੀ ਤੇ ਧਰਮਿੰਦਰ ਦੀ ਸਾਲਗਿਰਾ ਉੱਤੇ ਉਨ੍ਹਾਂ ਦੀ ਬੇਟੀ ਇਸ਼ਾ ਦਿਓਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ। ਇਸ਼ਾ ਨੇ ਧਰਮਿੰਦਰ ਤੇ ਹੇਮਾ ਦੀਆਂ ਪੁਰਾਣੀਆਂ ਤਸਵੀਰਾਂ ਦੀ ਇੱਕ ਸੀਰੀਜ਼ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ।
![ਇਸ਼ਾ ਦਿਓਲ ਨੇ ਧਰਮਿੰਦਰ ਤੇ ਹੇਮਾ ਮਾਲਿਨੀ ਨੂੰ ਇੰਝ ਦਿੱਤੀ ਸਾਲਗਿਰਾ ਦੀ ਵਧਾਈ Esha wishes infinite years of togetherness to Hema Dharmendra on wedding anniversary](https://etvbharatimages.akamaized.net/etvbharat/prod-images/768-512-7030503-119-7030503-1588418263812.jpg)
ਸ਼ਨੀਵਾਰ ਨੂੰ ਇਸ਼ਾ ਨੇ ਧਰਮਿੰਦਰ ਤੇ ਹੇਮਾ ਦੀਆਂ ਪੁਰਾਣੀਆਂ ਤਸਵੀਰਾਂ ਦੀ ਇੱਕ ਸੀਰੀਜ਼ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ। ਇਨ੍ਹਾਂ ਪਿਆਰੀਆਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,"ਮੇਰੇ ਪਿਆਰੇ ਮਾਤਾ-ਪਿਤਾ ਨੂੰ ਸਾਲਗਿਰਾ ਮੁਬਾਰਕ... ਮੇਰੇ ਮਮਾ ਤੇ ਪਾਪਾ... ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਭਗਵਾਨ ਤੋਂ ਇਹੀਂ ਪ੍ਰਥਾਨਾ ਕਰਦੀ ਹਾਂ ਕਿ ਕਈ ਸਾਲਾਂ ਤੱਕ ਦਾ ਸਾਥ, ਪਿਆਰ, ਖ਼ੁਸ਼ੀਆਂ ਤੇ ਚੰਗੀ ਸਿਹਤ ਬਣੀ ਰਹੇ.....@dreamgirlhemamalini @aapkadharaam ਲਵ ਯੂ।"
ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਟਵਿੱਟਰ ਉੱਤੇ ਆਪਣੇ ਫ਼ੈਨਜ਼ ਨੂੰ ਪਿਆਰੇ ਭਰੇ ਮੈਸੇਜ਼ ਦੇ ਉੱਤਰ ਦਿੱਤੇ ਤੇ ਸਾਰਿਆ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਪਤੀ ਦੀ ਤਸਵੀਰ ਨੂੰ ਟਵਿੱਟਰ ਉੱਤੇ ਪੋਸਟ ਕਰਦੇ ਹੋਏ ਲਿਖਿਆ,"ਧਰਮ ਜੀ ਤੇ ਮੈਂ... ਸਾਡੀ ਸਾਲਗਿਰਾ ਉੱਤੇ ਤੁਹਾਡੇ ਸਾਰਿਆਂ ਦੀ ਵਿਸ਼ਜ਼ ਲਈ ਧੰਨਵਾਦ ਕਰਦੇ ਹਾਂ। ਇਹ ਤੁਹਾਡਾ ਅਸ਼ਿਰਵਾਦ ਤੇ ਚੰਗੀਆਂ ਕਾਮਨਾਵਾਂ ਹੀ ਹਨ ਕਿ ਅਸੀਂ ਇਨ੍ਹੇਂ ਸਾਲ ਇੱਕਠੇ ਰਹੇ ਹਾਂ।"