ਪੰਜਾਬ

punjab

ETV Bharat / sitara

ਫ਼ਿਲਮ ਮਲੰਗ ਵੇਖਣ ਤੋਂ ਬਾਅਦ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐਸਜੀ) ਨੇ ਲਿਆ ਅਹਿਮ ਫ਼ੈਸਲਾ

ਰੋਮੈਂਟਿਕ ਥ੍ਰਿਲਰ ਫ਼ਿਲਮ 'ਮਲੰਗ' ਵਿੱਚ ਗੋਆ ਵਿੱਚ ਡਰੱਗ ਅਤੇ ਰੇਵ ਪਾਰਟੀਆਂ ਦੇ ਸੀਨ ਵਿਖਾਏ ਗਏ ਸਨ। ਇਸ ਫ਼ਿਲਮ ਦੇ ਕਾਨਸੈਪਟ ਕਾਰਨ ਈਐਸਜੀ ਨੇ ਅਹਿਮ ਫ਼ੈਸਲਾ ਲਿਆ ਹੈ ਕਿ ਉਹ ਛੇਤੀ ਹੀ ਫ਼ਿਲਮਮੇਕਰਸ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ।

Entertainment Society of Goa news
ਫ਼ੋਟੋ

By

Published : Feb 21, 2020, 3:12 PM IST

ਮੁੰਬਈ: ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐਸਜੀ) ਫ਼ਿਲਮਮੇਕਰਸ ਤੋਂ ਨਾਰਾਜ਼ ਹੈ ਜੋ ਸੈਲਾਨੀਆਂ ਦੇ ਹੌਟਸਪੌਟ ਨੂੰ “ਨਸ਼ਾ ਜਾਂ ਵੇਸਵਾ-ਧਾਰਾ” ਵਜੋਂ ਦਿਖਾਉਂਦੇ ਹਨ। ਫ਼ਿਲਮ ਨਿਰਮਾਤਾਵਾਂ ਲਈ ਰਾਜ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ 'ਤੇ ਰੋਕ ਲਗਾਉਣ ਲਈ ਸੋਸਾਇਟੀ ਨੇ ਅਹਿਮ ਕਦਮ ਚੁੱਕਿਆ ਹੈ। ਸੋਸਾਇਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਫ਼ਿਲਮਮੇਕਰਸ ਲਈ ਦਿਸ਼ਾ ਨਿਰਦੇਸ਼ਾਂ ਜਾਰੀ ਕਰਨ 'ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: ਮਲਾਇਕਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

ਦੱਸ ਦਈਏ ਕਿ ਸੋਸਾਇਟੀ ਦੇ ਇਸ ਕਦਮ ਦੀ ਸ਼ੁਰੂਆਤ ਫ਼ਿਲਮ ਮਲੰਗ ਤੋਂ ਹੋਈ ਹੈ। ਦਰਅਸਲ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਕਹਿਣਾ ਇਹ ਹੈ ਕਿ ਫ਼ਿਲਮ ਮਲੰਗ ਵਿੱਚ ਗੋਆ ਰਾਜ ਨੂੰ ਗਲਤ ਤਰੀਕੇ ਦੇ ਨਾਲ ਵਿਖਾਇਆ ਗਿਆ ਹੈ।

ਈਐਸਜੀ ਨੇ ਫ਼ਿਲਮਾਂ ਦੇ ਨਿਰਮਾਤਾਵਾਂ ਤੋਂ ਇਹ ਸਮਝੌਤਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਕਿ ਉਹ ਗੋਆ, ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਅਤੇ ਜਾਂਚ ਦੀਆਂ ਸਕ੍ਰਿਪਟਾਂ ਨੂੰ ਬਦਨਾਮ ਨਹੀਂ ਕਰਨਗੇ।

ਈਐਸਜੀ ਦੇ ਉਪ-ਚੇਅਰਮੈਨ, ਸੁਭਾਸ਼ ਫਾਲਦੇਸਾਈ ਨੇ ਦੱਸਿਆ ਕਿ ਸੰਸਥਾਵਾਂ ਵੱਲੋਂ ਫਿਲਮਾਂ ਰਾਹੀਂ ਰਾਜ ਨੂੰ ਗਲਤ ਵਿਖਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਹੁਣ ਗੰਭੀਰਤਾ ਨਾਲ ਲਿਆ ਜਾਵੇਗਾ।

ਮੋਹਿਤ ਸੂਰੀ ਵੱਲੋਂ ਨਿਰਦੇਸ਼ਤ ਰੋਮੈਂਟਿਕ ਥ੍ਰਿਲਰ ਫ਼ਿਲਮ 'ਮਲੰਗ' ਦੀ ਸ਼ੂਟਿੰਗ ਗੋਆ ਵਿੱਚ ਕੀਤੀ ਗਈ ਸੀ ਅਤੇ ਇਹ 7 ਫ਼ਰਵਰੀ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਆਦਿੱਤਿਆ ਰਾਏ ਕਪੂਰ ਅਤੇ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿੱਚ ਹਨ, ਫ਼ਿਲਮ ਵਿੱਚ ਗੋਆ ਵਿੱਚ ਡਰੱਗ ਅਤੇ ਰੇਵ ਪਾਰਟੀਆਂ ਦੇ ਸੀਨ ਵਿਖਾਏ ਗਏ ਸਨ।

ਈਐਸਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤ ਸਤੀਜਾ ਨੇ ਕਿਹਾ ਕਿ ਫ਼ਿਲਮ ਨਿਰਮਾਤਾਵਾਂ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਤੋਂ ਪਹਿਲਾਂ ਉਹ ਕਾਨੂੰਨੀ ਟੀਮ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।

ABOUT THE AUTHOR

...view details