ਮੁੰਬਈ: ਦੀਪੀਕਾ ਪਾਦੂਕੋਣ ਦੀ ਅਗਾਮੀ ਫ਼ਿਲਮ "ਛਪਾਕ" ਦਾ ਟ੍ਰੇਲਰ ਸਾਹਮਣੇ ਆ ਚੁੱਕਾ ਹੈ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕਰ ਰਹੇ ਹਨ। ਇਸੇ ਹੀ ਕੜੀ ਵਿੱਚ ਇੰਗਲਿਸ਼ ਐਕਟੇਵਿਸਟ ਕੈਟੀ ਪਾਈਪਰ ਨੇ ਵੀ ਛਪਾਕ ਦੀ ਤਾਰਿਫ਼ ਕੀਤੀ ਹੈ। ਕੈਟੀ ਖ਼ੁਦ ਇੱਕ ਐਸਿਡ ਅਟੈਕ ਸਰਵਾਈਵਰ ਹਨ। ਉਨ੍ਹਾਂ ਨੂੰ ਫ਼ਿਲਮ ਦਾ ਟ੍ਰੇਲਰ ਬਹੁਤ ਪਸੰਦ ਆਇਆ ਹੈ।
ਇੰਗਲਿਸ਼ ਐਕਟੇਵਿਸਟ ਕੈਟੀ ਪਾਈਪਰ ਨੇ ਕੀਤੀ ਫ਼ਿਲਮ ਛਪਾਕ ਦੀ ਸ਼ਲਾਘਾ
ਇੰਗਲਿਸ਼ ਐਕਟੇਵਿਸਟ ਕੈਟੀ ਪਾਈਪਰ ਨੂੰ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫ਼ਿਲਮ ''ਛਪਾਕ'' ਦਾ ਟ੍ਰੇਲਰ ਪਸੰਦ ਆਇਆ ਹੈ। ਕੇਟੀ ਖੁਦ ਵੀ ਐਸਿਡ ਅਟੈਕ ਸਰਵਾਇਵਰ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਉਹ ਤਿੰਨ ਚਾਰ ਵਾਰ ਵੇਖ ਚੁੱਕੀ ਹੈ।
ਕੈਟੀ ਪਾਈਪਰ ਨੇ ਆਪਣੇ ਟਵੀਟਰ ਹੈਂਡਲ 'ਤੇ ਸ਼ਲਾਘਾ ਕਰਦੇ ਹੋਏ ਲਿਖਿਆ," ਟ੍ਰੇਲਰ ਨੂੰ ਵੇਖ ਕੇ ਮੰਨੋ ਮੇਰਾ ਸਾਹ ਰੁੱਕ ਗਿਆ। ਮੈਂ ਇਸ ਨੂੰ 3-4 ਵਾਰ ਵੇਖਿਆ। ਫ਼ਿਲਮ ਨੇ ਇਹ ਦੱਸਿਆ ਕਿ ਭਾਰਤ ਵਿੱਚ ਐਸਿਡ ਹਮਲੇ ਨਾਲ ਜੂਝਣ ਦਾ ਵਾਸਤਵ 'ਚ ਕੀ ਮਤਲਬ ਹੈ।"
ਉਨ੍ਹਾਂ ਕਿਹਾ,"ਸਚੀ ਘਟਨਾਵਾਂ ਦੇ ਆਧਾਰ 'ਤੇ ਬਣੀ , ਫ਼ਿਲਮ 'ਮਾਲਤੀ' ਦੀ ਦਰਦਨਾਕ ਮੈਡੀਕਲ ਜਰਨੀ ਅਤੇ ਉਸ ਦੇ ਹਮਲਾਵਰ ਦੇ ਖ਼ਿਲਾਫ਼ ਕਾਨੂੰਨੀ ਲੜਾਈ 'ਚ ਨਿਆਂ ਦੇ ਲਈ ਉਸਦੀ ਲੜਾਈ ਨੂੰ ਦਰਸਾਉਂਦੀ ਹੈ। ਮਾਲਤੀ ਦਾ ਚਹਿਰਾ ਸਥਾਈ ਰੂਪ ਦੇ ਨਾਲ ਡਰਾਵਨਾ ਹੈ, ਪਰ ਆਤਮਾ ਨਹੀਂ।"
ਕੈਟੀ ਦੇ ਇਸ ਟਵੀਟ ਦਾ ਦੀਪੀਕਾ ਪਾਦੂਕੋਣ ਨੇੇ ਜਵਾਬ ਦਿੰਦੇ ਹੋਏ ਲਿਖਿਆ, " ਬਹੁਤ ਬਹੁਤ ਧੰਨਵਾਦ ਕੈਟੀ ਮੈਂ ਛੇਤੀ ਹੀ ਤੁਹਾਡੇ ਨਾਲ ਜ਼ਰੂਰ ਮਿਲਾਂਗੀ। "
ਖ਼ਬਰਾਂ ਮੁਤਾਬਿਕ, ਕੈਟੀ 'ਤੇ 2008 'ਚ ਉਸ ਦੇ ਐਕਸ ਵੱਲੋਂ ਤੇਜ਼ਾਬ ਸੁਟਿਆ ਗਿਆ ਸੀ,ਜਿਸ ਕਾਰਨ ਉਸ ਦੇ ਚੇਹਰੇ ਨੂੰ ਨੁਕਸਾਨ ਹੋਇਆ ਅਤੇ ਇੱਕ ਅੱਖ ਵੀ ਉਸਦੀ ਚਲੀ ਗਈ। ਦੀਪੀਕਾ ਦੀ ਫ਼ਿਲਮ 'ਛਪਾਕ' ਰਿਅਲ ਲਾਇਫ਼ ਐਸਿਡ ਅਟੈਕ ਪੀੜ੍ਹਤਾ ਲਕਸ਼ਮੀ ਅਗਰਵਾਲ ਦੇ ਆਲੇ-ਦੁਆਲੇ ਘੁੰਮਦੀ ਹੈ। ਜਨਵਰੀ 2020 'ਚ ਰੀਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫ਼ਿਲਮ 'ਚ ਵਿਕਰਾਂਤ ਮੈਸੀ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ।