ਪੰਜਾਬ

punjab

ETV Bharat / sitara

ਫ਼ਿਲਮ The Body ਦਾ ਟ੍ਰੇਲਰ ਹੋਵੇਗਾ ਜਲਦ ਰਿਲੀਜ਼ - The Body ਦਾ ਟ੍ਰੇਲਰ

ਅਦਾਕਾਰ ਇਮਰਾਨ ਹਾਸ਼ਮੀ ਦੀ ਨਵੀਂ ਫ਼ਿਲਮ The Body ਜਲਦ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫ਼ਿਲਮ ਦੇ ਟ੍ਰੇਲਰ ਦੀ ਤਰੀਕ ਦਾ ਐਲਾਨ ਕਰਦਿਆਂ ਨਾਲ ਹੀ ਫ਼ਿਲਮ ਦਾ ਇੱਕ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ। ਇਸ ਫ਼ਿਲਮ ਦਾ ਟ੍ਰੇਲਰ 15 ਨਵੰਬਰ ਨੂੰ ਰਿਲੀਜ਼ ਹੋਵੇਗਾ।

ਫ਼ੋਟੋ

By

Published : Nov 14, 2019, 3:00 PM IST

ਮੁੰਬਈ: ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਨਵੀਂ ਫ਼ਿਲਮ The Body ਜਲਦ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾ ਇਮਰਾਨ ਫ਼ਿਲਮ why cheat india ਵਿੱਚ ਨਜ਼ਰ ਆਏ ਸਨ, ਜੋ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਈ ਸੀ। ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫ਼ਿਲਮ ਦੇ ਟ੍ਰੇਲਰ ਦੀ ਤਰੀਕ ਦਾ ਐਲਾਨ ਕਰਦਿਆਂ ਨਾਲ ਹੀ ਫ਼ਿਲਮ ਦਾ ਇੱਕ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ। ਇਸ ਫ਼ਿਲਮ ਦਾ ਟ੍ਰੇਲਰ 15 ਨਵੰਬਰ ਨੂੰ ਰਿਲੀਜ਼ ਹੋਵੇਗਾ।

ਹੋਰ ਪੜ੍ਹੋ: ਸੁਪਰ ਨੈਚੁਰਲ ਥ੍ਰਿਲਰ ਫ਼ਿਲਮ ਨਾਲ ਵਾਪਸੀ ਕਰਨ ਜਾ ਰਹੇ ਨੇ ਅਰਜੁਨ

ਨਾਲ ਹੀ ਦੱਸ ਦੇਈਏ ਕਿ ਇਸ ਫ਼ਿਲਮ ਦਾ ਪਹਿਲਾ ਪੋਸਟਰ ਕੁਝ ਸਮਾਂ ਪਹਿਲਾ ਜਾਰੀ ਕੀਤਾ ਗਿਆ ਸੀ, ਇਸ ਫ਼ਿਲਮ ਦੇ ਪਹਿਲਾ ਵਾਲੇ ਪੋਸਟਰ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਇੱਕ ਕ੍ਰਾਈਮ ਥ੍ਰਿਲਰ ਹੋਵੇਗੀ, ਜਿਸ ਤਰ੍ਹਾਂ ਇੱਕ ਗਲਾਸ ਵਿੱਚੋਂ ਖ਼ੂਨ ਡੋਲਿਆ ਹੋਇਆ ਹੈ ਤੇ ਆਲ਼ੇ ਦੁਆਲੇ ਦਵਾਈਆਂ ਪਈਆਂ ਹੋਈਆਂ ਹਨ ਤੇ ਫ਼ਿਲਮ ਦੇ ਦੂਜੇ ਪੋਸਟਰ ਵਿੱਚ ਇੱਕ ਲਾਸ਼ ਦੇ ਪੈਰ 'ਤੇ ਇੱਕ ਪਰਚੀ ਬੰਨ੍ਹੀ ਹੋਈ ਹੈ ਜਿਸ 'ਤੇ ਕੁਝ ਨੰਬਰ ਲਿਖੇ ਹੋਏ ਹਨ।

ਹੋਰ ਪੜ੍ਹੋ: ਰਾਣੀ ਮੁਖ਼ਰਜੀ ਦੀ ਦਮਦਾਰ ਵਾਪਸੀ, ਮਰਦਾਨੀ 2 ਦਾ ਟ੍ਰੇਲਰ ਹੋਇਆ ਜਾਰੀ

ਇਸ ਫ਼ਿਲਮ ਵਿੱਚ ਇਮਰਾਨ ਹਾਸ਼ਮੀ ਨਾਲ ਰਿਸ਼ੀ ਕਪੂਰ, ਵੇਧਿਕਾ ਤੇ ਸੋਭਿਤਾ ਧੁਲੀਪਾਲਾ ਵੀ ਨਜ਼ਰ ਆਉਣਗੇ ਤੇ ਇਸ ਦਾ ਨਿਰਦੇਸ਼ਨ Jeethu Joseph ਕਰ ਰਹੇ ਹਨ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ। ਦੇਖਣਯੋਗ ਹੋਵੇਗਾ ਕਿ ਇਹ ਫ਼ਿਲਮ ਇਮਰਾਨ ਹਾਸ਼ਮੀ ਦੀਆਂ ਬਾਕੀਆਂ ਫ਼ਿਲਮਾਂ ਨਾਲੋਂ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

ABOUT THE AUTHOR

...view details