ਪੰਜਾਬ

punjab

ETV Bharat / sitara

ਕੋਰੋਨਾ ਵਾਇਰਸ ਕਾਰਨ ਭਿੜੀਆਂ ਦੋ ਹਸਤੀਆਂ - ਰਿਚਾ ਚੱਢਾ

ਕੋੋਰੋਨਾ ਵਾਇਰਸ ਨੂੰ ਲੈ ਕੇ ਫ਼ਿਲਮਮੇਕਰ ਏਕਤਾ ਕਪੂਰ ਤੇ ਅਦਾਕਾਰਾ ਰਿਚਾ ਚੱਢਾ ਵਿਚਕਾਰ ਟਵਿਟਰ 'ਤੇ ਬਹਿਸ ਛਿੜ ਗਈ ਹੈ।

ekta richa coronavirus war
ਫ਼ੋਟੋ

By

Published : Mar 17, 2020, 11:47 PM IST

ਮੁੰਬਈ: ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਰ ਕੁੱਝ ਲੋਕ ਅਜਿਹੇ ਵੀ ਹਨ, ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਕੁੱਝ ਸਸਪੈਕਟਸ ਦੇ ਭੱਜਣ ਦੀ ਖ਼ਬਰ ਆ ਰਹੀ ਹੈ। ਇਸ ਵਿੱਚ ਲੋਕਾਂ ਦੇ ਇਸ ਲਾਹਪਰਵਾਹੀ ਨੂੰ ਲੈ ਕੇ ਬਾਲੀਵੁੱਡ ਦੇ ਦੋ ਹਸਤੀਆ ਆਪਸ ਵਿੱਚ ਭੀੜ ਗਈਆ।

ਫ਼ੋਟੋ

ਫ਼ਿਲਮਮੇਕਰ ਏਕਤਾ ਕਪੂਰ ਅਤੇ ਅਦਾਕਾਰਾ ਰਿਚਾ ਚੱਢਾ ਇਸ ਮੁੱਦੇ ਉੱਤੇ ਆਹਮਣੇ-ਸਾਹਮਣੇ ਆ ਗਈਆਂ। ਦੋਵਾਂ ਵਿੱਚ ਟਵਿੱਟਰ ਉੱਤੇ ਇੱਕ ਲੰਮੀ ਬਹਿਸ ਚੱਲੀ। ਇਸ ਪੂਰੀ ਬਹਿਸ ਦੀ ਸ਼ੁਰੂਆਤ ਕਾਮੇਡੀਅਨ ਅਦਿੱਤੀ ਮਿੱਤਲ ਦੇ ਟਵੀਟ ਤੋਂ ਹੋਈ। ਉਨ੍ਹਾਂ ਨੇ ਟੱਵੀਟ ਕਰ ਲਿਖਿਆ, 'ਭਾਰਤ ਵਿੱਚ ਜਿਨ੍ਹਾਂ ਲੋਕਾਂ ਵਿੱਚ COVID-19 ਦੇ ਲੱਛਣ ਵਿਖ ਰਹੇ ਹਨ, ਉਹ ਹਾਸਪਿਟਲਸ ਅਤੇ ਮੈਡੀਕਲ ਅਥਾਰਿਟੀਜ ਤੋਂ ਦੂਰ ਭੱਜ ਰਹੇ ਹਨ।'

ਫ਼ੋਟੋ

ਇਸ ਤੋਂ ਬਾਅਦ ਇਸ ਟਵੀਟ ਉੱਤੇ ਰਿਚਾ ਚੱਢਾ ਦਾ ਜਵਾਬ ਆਇਆ। ਉਨ੍ਹਾਂ ਨੇ ਲਿਖਿਆ, "ਹਾਲਾਂਕਿ, ਕੋਈ ਵੀ ਇਸ ਸੁਭਾਅ ਦਾ ਸਮਰਥਨ ਨਹੀਂ ਕਰਦਾ ਹੈ। ਰਿਚਾ ਚੱਢਾ ਦੇ ਇਸ ਟਵੀਟ ਤੋਂ ਬਾਅਦ ਏਕਤਾ ਕਪੂਰ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਲਿਖਿਆ, ਮੈਂ ਇਸ ਨਾਲ ਸਹਿਮਤ ਨਹੀਂ ਹਾਂ।"

ਦੱਸਣਯੋਗ ਹੈ ਕਿ ਹੁਣ ਕੋਰੋਨਾ ਦਾ ਅਸਰ ਬਾਲੀਵੁੱਡ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਨਾਲ ਬਾਲੀਵੁੱਡ ਅਦਾਕਾਰਾ ਇਮਤਾਜ਼ ਖ਼ਾਨ ਦੀ ਮੌਤ ਹੋ ਗਈ ਹੈ।

ABOUT THE AUTHOR

...view details