ਪੰਜਾਬ

punjab

ETV Bharat / sitara

ਸੁਸ਼ਾਂਤ ਮਾਮਲਾ: ਈਡੀ ਨੇ ਰਿਆ ਨੂੰ ਭੇਜਿਆ ਸੰਮਨ, ਇਸ ਦਿਨ ਹੋਵੇਗੀ ਪੁੱਛਗਿੱਛ - ਸੁਸ਼ਾਂਤ ਸਿੰਘ ਰਾਜਪੂਤ ਮਾਮਲਾ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਈਡੀ ਨੇ ਉਨ੍ਹਾਂ ਦੀ ਦੋਸਤ ਰਿਆ ਚਕਰਵਰਤੀ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਸੰਮਨ ਵਿੱਚ ਰਿਆ ਨੂੰ ਕਿਹਾ ਕਿ ਸ਼ੁੱਕਰਵਾਰ ਸਵੇਰੇ 11 ਵਜੇ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਉਨ੍ਹਾਂ ਦੇ ਬਿਆਨ ਨੂੰ PMLA (ਪ੍ਰੀਵੈਨਸ਼ਲ ਆਫ਼ ਮਨੀ ਲਾਂਡਰਿੰਗ) ਦੇ ਤਹਿਤ ਦਰਜ ਕੀਤਾ ਜਾਵੇਗਾ।

ਈਡੀ
ਰਿਆ ਚਕਰਵਰਤੀ

By

Published : Aug 6, 2020, 8:59 AM IST

ਮੁੰਬਈ: ਈਡੀ ਨੇ ਬਾਲੀਵੁੱਡ ਅਦਾਕਾਰਾ ਰਿਆ ਚਕਰਵਰਤੀ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ।

ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ, "ਏਜੰਸੀ ਨੇ ਉਸ ਨੂੰ ਮੁੰਬਈ ਸਥਿਤ ਸਾਡੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਉਸਦਾ ਬਿਆਨ ਪੀਐਮਐਲਏ ਦੇ ਕੇਸ ਵਿੱਚ ਦਰਜ ਕੀਤਾ ਜਾ ਸਕੇ।"

ਇਸ ਤੋਂ ਪਹਿਲਾਂ ਬੀਤੇ ਦਿਨੀਂ ਈਡੀ ਨੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਸੀ। ਮਿਰਾਂਡਾ ਉਹ ਤੀਜਾ ਵਿਅਕਤੀ ਹੈ ਜਿਸ ਦੀ ਈਡੀ ਨੇ ਇਸ ਮਾਮਲੇ ਵਿੱਚ ਪੁੱਛਗਿਛ ਕੀਤੀ।

ਈਡੀ ਨੇ ਮੰਗਲਵਾਰ ਨੂੰ ਰਿਆ ਦੇ CA ਰਿਤੇਸ਼ ਸ਼ਾਹ ਤੋਂ ਵੀ ਪੁੱਛਗਿੱਛ ਕੀਤੀ ਸੀ। ਸੋਮਵਾਰ ਨੂੰ ਏਜੰਸੀ ਵੱਲੋਂ ਸੁਸ਼ਾਂਤ ਦੇ CA ਸੰਦੀਪ ਸ੍ਰੀਧਰ ਤੋਂ ਪੁੱਛਗਿੱਛ ਕੀਤੀ ਗਈ ਸੀ। ਇਹ ਕਾਰਵਾਈ ਈਡੀ ਨੇ ਸ਼ੁੱਕਰਵਾਰ ਨੂੰ ਰਿਆ ਤੇ ਉੁਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ ਦਰਜ ਇੱਕ ਮਾਮਲੇ ਦੇ ਮੱਦੇਨਜ਼ਰ ਕੀਤੀ ਹੈ। ਈਡੀ ਦਾ ਮਨੀ ਲਾਂਡਰਿੰਗ ਦਾ ਮਾਮਲਾ 15 ਕਰੋੜ ਰੁਪਏ ਦੇ ਲੈਣ-ਦੇਣ ਤੋਂ ਸਬੰਧਿਤ ਹੈ ਤੇ ਕਥਿਤ ਤੌਰ 'ਤੇ ਇਹ ਸੁਸ਼ਾਂਤ ਸਿੰਘ ਦੀ ਖ਼ੁਦਕੁਸ਼ੀ ਨਾਲ ਸਬੰਧਿਤ ਹੈ।

ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਵੱਲੋਂ ਰਿਆ ਦੇ ਖ਼ਿਲਾਫ਼ ਪਟਨਾ ਵਿੱਚ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਇਹ ਕਾਰਵਾਈ ਅੱਗੇ ਵਧਾਈ ਗਈ। ਸੁਸ਼ਾਂਤ ਦੇ ਪਿਤਾ ਨੇ ਰਿਆ ’ਤੇ ਆਪਣੇ ਪੁੱਤਰ ਨਾਲ ਧੋਖਾਧੜੀ ਕਰਨ ਤੇ ਧਮਕੀ ਦੇਣ ਦਾ ਦੋਸ਼ ਲਾਇਆ ਹੈ।

ਈਡੀ ਨੇ ਪੁਲਿਸ ਦੀ ਐਫਆਈਆਰ ਦੇ ਆਧਾਰ 'ਤੇ ਮਾਮਲੇ ਵਿੱਚ ਰਿਆ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂਅ ਸ਼ਾਮਲ ਕੀਤਾ। ਅਧਿਕਾਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਦੀ ਪੁੱਛਗਿੱਛ ਦੇ ਲਈ ਹੋਰ ਵੀ ਲੋਕਾਂ ਨੂੰ ਬੁਲਾਵੇਗੀ।

ABOUT THE AUTHOR

...view details