ਮੁੰਬਈ: ਹਾਲੀਵੁੱਡ ਫ਼ਿਲਮ 'ਜੁਮਾਂਜੀ: ਦ ਨੈਕਸਟ ਲੈਵਲ' ਦਾ ਨਵਾਂ ਪੋਸਟਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਪੋਸਟਰ ਦੇ ਨਾਲ ਤਰਨ ਨੇ ਫ਼ਿਲਮ ਦੀ ਰਿਲੀਜ਼ ਤਾਰੀਕ ਵੀ ਦੱਸੀ ਹੈ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਫ਼ਿਲਮ ਚਾਰ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ।
ਜੁੁਮਾਂਜੀ ਦੇ ਰੋਮਾਂਚਕ ਸਫ਼ਰ 'ਤੇ ਜਾਣ ਲਈ ਮੁੜ ਹੋ ਜਾਓ ਤਿਆਰ - Jumanji: The Next Level New poster out
ਹਾਲੀਵੁੱਡ ਫ਼ਿਲਮ 'ਜੁਮਾਂਜੀ: ਦਾ ਨੈਕਸਟ ਲੈਵਲ' ਦਾ ਨਵਾਂ ਪੋਸਟਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।
ਫ਼ੋਟੋ
ਹੋਰ ਪੜ੍ਹੋ: ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਆਪਣੇ ਛੋਟੇ ਭਰਾ ਦੇ ਜਨਮਦਿਨ ਮੌਕੇ ਦਿੱਤੀ ਵਧਾਈ
ਇਸ ਫ਼ਿਲਮ ਦਾ ਹਿੰਦੀ ਵਿੱਚ ਟ੍ਰੇਲਰ ਵੀ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਫ਼ਿਲਮ ਕਾਫ਼ੀ ਦਿਲਚਸਪ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ jake kasdan ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਵੇਨ ਜਾਨਸਨ ਤੇ ਉਨ੍ਹਾਂ ਨਾਲ ਜੇਕ ਬਲੈਕ, ਕੇਵਿਨ ਹਾਰਟ, ਕੈਰਨ ਗਿਲਨ ਅਤੇ ਬਾਲੀਵੁੱਡ ਅਦਾਕਾਰਾ ਦੇ ਪਤੀ ਨਿਕ ਜੋਨਸ ਵੀ ਨਜ਼ਰ ਆਉਣਗੇ।