ਪੰਜਾਬ

punjab

ETV Bharat / sitara

ਲੋਕਸਭਾ ਚੋਣਾਂ ਕਰਕੇ ਮੁਲਤਵੀ ਹੋਇਆ ਰਾਸ਼ਟਰੀ ਪੁਰਸਕਾਰ ਸਮਾਗਮ - national awards

ਹਰ ਸਾਲ 3 ਮਈ ਨੂੰ ਹੋਣ ਵਾਲੇ ਨੈਸ਼ਨਲ ਅਵਾਰਡਸ ਇਸ ਸਾਲ ਲੋਕਸਭਾ ਚੋਣਾਂ ਕਰਕੇ ਅੱਗੇ ਕਰ ਦਿੱਤੇ ਗਏ ਹਨ।

ਡਿਜ਼ਾਇਨ ਫ਼ੋਟੋ

By

Published : Apr 25, 2019, 9:34 PM IST

ਨਵੀਂ ਦਿੱਲੀ : 66 ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦਾ ਐਲਾਨ 2019 ਲੋਕਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ। ਚੋਣਾਂ ਦੇ ਚੱਲਦੇ ਇਸ ਸਾਲ ਇਹ ਅਵਾਰਡਸ ਅੱਗੇ ਕਰ ਦਿੱਤੇ ਗਏ ਹਨ।
ਕੇਂਦਰ ਸੂਚਨਾ ਵਿਭਾਗ ਦੀ ਵੈਬਸਾਈਟ ਮੁਤਾਬਿਕ ਇਕ ਪ੍ਰੈਸ ਨੋਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਵਿਭਾਗ ਨੇ ਬਿਆਨ 'ਚ ਕਿਹਾ," ਇਸ ਵੇਲੇ ਚੋਣ ਜਾਬਤਾ ਲਾਗੂ ਹੋਇਆ ਦਾ ਹੈ। ਸੱਤ ਚਰਨਾਂ ਦੇ ਲੋਕਸਭਾ ਚੋਣਾਂ ਤੋਂ ਬਾਅਦ ਅਤੇ 23 ਮਈ ਨਤੀਜੇ ਆਉਣ ਤੋਂ ਬਾਅਦ ਇੰਨ੍ਹਾਂ ਅਵਾਰਡਸ ਦਾ ਐਲਾਨ ਕੀਤਾ ਜਾਵੇਗਾ।"
ਜ਼ਿਕਰਯੋਗ ਹੈ ਕਿ ਨੈਸ਼ਨਲ ਫ਼ਿਲਮ ਅਵਾਰਡਸ ਦਾ ਸਮਾਗਮ ਹਰ ਸਾਲ 3 ਮਈ ਨੂੰ ਨਵੀਂ ਦਿੱਲੀ ਵਿੱਖੇ ਹੁੰਦਾ ਹੈ। ਜਿਸ 'ਚ ਫ਼ਿਲਮੀ ਦੁਨੀਆ 'ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

ABOUT THE AUTHOR

...view details