ਪੰਜਾਬ

punjab

ETV Bharat / sitara

ਬਾਦਸ਼ਾਹ ਤੇ ਫ਼ਿਲਮ ਬਾਲਾ ਦੇ ਮੇਕਰਜ਼ 'ਤੇ ਕਿਉਂ ਭੜਕੇ ਡਾ. ਜ਼ਿਊਸ ? - dr zeus slams makers of film bala

ਫ਼ਿਲਮ 'ਬਾਲਾ' ਦਾ ਪਹਿਲਾ ਗਾਣਾ 'ਡੋਂਟ ਬੀ ਸ਼ਾਏ' ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਤੋਂ ਬਾਅਦ ਇਹ ਗਾਣਾ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਸ ਗਾਣੇ 'ਤੇ ਡਾ. ਜ਼ਿਊਸ ਨੇ ਟਵੀਟ ਕਰ ਆਪਣਾ ਗੁੱਸਾ ਜ਼ਾਹਿਰ ਕੀਤਾ, ਜਿਸ ਤੋਂ ਬਾਅਦ ਬਾਦਸ਼ਾਹ ਨੇ ਟਵੀਟ ਆਪਣਾ ਸੱਪਸ਼ਟੀਕਰਨ ਦਿੱਤਾ।

ਫ਼ੋਟੋ

By

Published : Oct 20, 2019, 7:02 PM IST

ਚੰਡੀਗੜ੍ਹ: ਫ਼ਿਲਮ ਇੰਡਸਟਰੀ ਵਿੱਚ ਅਕਸਰ ਕਿਸੇ ਨਾ ਕਿਸੇ ਦਾ ਵਿਵਾਦ ਚੱਲਦਾ ਹੀ ਰਹਿੰਦਾ ਹੈ। ਚਾਹੇ ਉਹ ਬਾਲੀਵੁੱਡ ਵਿੱਚ ਹੋਵੇ ਜਾਂ ਪਾਲੀਵੁੱਡ ਵਿੱਚ। ਅਜਿਹੀਆਂ ਖ਼ਬਰਾਂ ਹਮੇਸ਼ਾ ਸੁਰਖੀਆਂ 'ਚ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਨਵਾਂ ਮਾਮਲਾ ਸੁਰਖੀਆਂ ਵਿੱਚ ਹੈ। ਇਹ ਮਾਮਲਾ ਕਿਸੇ ਹੋਰ ਦੀ ਨਹੀਂ ਸਗੋਂ ਮਸ਼ਹੂਰ ਰੈਪਰ ਬਾਦਸ਼ਾਹ ਤੇ ਆਉਣ ਵਾਲੀ ਫ਼ਿਲਮ ਬਾਲਾ ਦੇ ਇੱਕ ਗਾਣੇ ਨੂੰ ਲੈ ਕੇ ਹੈ। ਆਯੁਸ਼ਮਾਨ ਖੁਰਾਣਾ ਸਟਾਰਰ ਫ਼ਿਲਮ 'ਬਾਲਾ' ਦਾ ਪਹਿਲਾ ਗਾਣਾ 'ਡੋਂਟ ਬੀ ਸ਼ਾਏ' ਰਿਲੀਜ਼ ਕੀਤਾ ਗਿਆ ਹੈ। ਇਹ ਗਾਣਾ Rouge ਅਤੇ Dr. Zeus ਵੱਲੋਂ ਪਹਿਲਾ ਤੋਂ ਹੀ ਗਾਏ ਗਏ ਇੱਕ ਗਾਣੇ ਦਾ ਨਵਾਂ ਰੂਪ ਹੈ। ਇਸ ਨੂੰ ਲੈ ਕੇ ਡਾ. ਜ਼ਿਊਸ ਨੇ ਫ਼ਿਲਮ ਦੇ ਮੇਕਰਜ਼ ਅਤੇ ਬਾਦਸ਼ਾਹ ਖ਼ਿਲਾਫ਼ ਭੜਾਸ ਕੱਢੀ ਹੈ।

ਹੋਰ ਪੜ੍ਹੋ: BIGG BOSS 13: ਕੀ ਟੀਆਰਪੀ ਕਰਕੇ ਬਚਾਇਆ ਜਾ ਰਿਹੈ ਇਸ ਕੰਟੈਸਟੈਂਟ ਨੂੰ?

ਇਸ ਗਾਣੇ ਦੇ ਨਵੇਂ ਵਰਜ਼ਨ ਨੂੰ ਮਸ਼ਹੂਰ ਜੋੜੀ ਸਚਿਨ-ਜਿਗਰ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਸ਼ਾਲਮਾਲੀ ਖੌਲਗੜੇ ਅਤੇ ਬਾਦਸ਼ਾਹ ਨੇ ਗਾਇਆ ਹੈ। ਜਦ ਇਸ ਗਾਣੇ ਦੀ ਵੀਡੀਓ ਜਾਰੀ ਕੀਤੀ ਗਈ, ਸੰਗੀਤਕਾਰ ਡਾ. ਜ਼ਿਊਸ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਡਾ. ਜ਼ਿਊਸ ਦੇ ਇਸ ਟਵੀਟ ਤੋਂ ਬਾਅਦ, ਬਾਦਸ਼ਾਹ ਨੇ ਵੀ ਟਵੀਟ 'ਤੇ ਆਪਣੀ ਗੱਲ ਰੱਖੀ ਤੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਭੁਲੇਖੇ ਦੂਰ ਕਰਨ ਦਾ ਭਰੋਸਾ ਵੀ ਦਿੱਤਾ।

ਦਰਅਸਲ ਵਿੱਚ ਡਾ. ਜ਼ਿਊਸ ਨੇ ਟਵੀਟ ਕਰਦਿਆਂ ਫ਼ਿਲਮ ਮੇਕਰਜ਼ ਅਤੇ ਫ਼ਿਲਮ ਦੀ ਸਾਰੀ ਟੀਮ ਦੀ ਨਿੰਦਾ ਕੀਤੀ ਹੈ, ਜਿਸ ਤੇ ਬਾਦਸ਼ਾਹ ਨੇ ਡਾ. ਜ਼ਿਊਸ ਦੇ ਟਵੀਟ ਨੂੰ ਰੀ-ਟਵੀਟ ਕਰਦਿਆ ਉਨ੍ਹਾਂ ਤੋਂ ਮਾਫ਼ੀ ਮੰਗਦਿਆਂ ਉਨ੍ਹਾਂ ਦੇ ਹੱਕ ਖੜੇ ਰਹਿਣ ਦੀ ਗੱਲ ਕਰ ਰਹੇ ਹਨ।

ABOUT THE AUTHOR

...view details