ਮੁੰਬਈ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨੀਂ ਭਾਰਤ ਦੌਰੇ 'ਤੇ ਪਹੁੰਚ ਚੁੱਕੇ ਹਨ। ਗੁਜਰਾਤ ਦੇ ਮੋਟੇਰਾ ਸਟੇਡੀਅਮ ਪਹੁੰਚਣ 'ਤੇ ਪੀਐਮ ਮੋਦੀ ਨੇ ਨਮਸਤੇ ਟਰੰਪ, ਨਮਸਤੇ ਟਰੰਪ ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਡੋਨਾਲਡ ਟਰੰਪ ਨੇ ਬਾਲੀਵੁੱਡ ਦੀ ਕੀਤੀ ਸ਼ਲਾਘਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਪਹੁੰਚ ਬਾਲੀਵੁੱਡ ਦੀਆਂ ਫ਼ਿਲਮਾਂ ਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ।
ਡੋਨਾਲਡ ਟਰੰਪ ਨੇ ਭਾਰਤ ਦੀ ਪ੍ਰਸੰਸਾ ਕਰਦਿਆਂ ਹਿੰਦੀ ਸਿਨੇਮਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਲੀਵੁੱਡ ਨੂੰ ਲੈ ਕੇ ਵਿਦੇਸ਼ 'ਚ ਵੀ ਪਸੰਦ ਕੀਤਾ ਜਾਂਦਾ ਹੈ। ਟਰੰਪ ਨੇ ਕਿਹਾ “ਇਹ ਉਹ ਦੇਸ਼ ਹੈ ਜਿੱਥੇ ਹਰ ਸਾਲ 2000 ਤੋਂ ਵੱਧ ਫ਼ਿਲਮਾਂ ਬਣਦੀਆਂ ਹਨ। ਇਹ ਟੈਲੇਂਟ ਅਤੇ ਕ੍ਰਿਏਟਿਵਿਟੀ ਦਾ ਕੇਂਦਰ ਹੈ, ਜਿਸ ਨੂੰ ਬਾਲੀਵੁੱਡ ਵਜੋਂ ਜਾਣਿਆ ਜਾਂਦਾ ਹੈ। ਦੇਸ਼-ਵਿਦੇਸ਼ ਦੇ ਲੋਕ ਡੀਡੀਐਲਜੇ ਅਤੇ ਸ਼ੋਲੇ ਜਿਹੀ ਫ਼ਿਲਮਾਂ ਨੂੰ ਖ਼ੂਬ ਪਸੰਦ ਕਰਦੇ ਹਨ।"
ਡੋਨਾਲਡ ਟਰੰਪ ਨੇ ਅਮਿਤਾਭ ਬੱਚਨ, ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫ਼ਿਲਮ 'ਸ਼ੋਲੇ' ਦਾ ਵੀ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਸ਼ੋਲੇ ਫ਼ਿਲਮ ਨੂੰ ਭਾਰਤੀ ਸਿਨੇਮਾ ਵਿੱਚ ਕਲਟ ਫ਼ਿਲਮ ਦਾ ਸਥਾਨ ਪ੍ਰਾਪਤ ਹੈ। ਇਹ ਫ਼ਿਲਮ 1975 ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ।