ਹੈਦਰਾਬਾਦ:ਬਾਲੀਵੁੱਡ ਮਸ਼ਹੂਰ ਅਦਾਕਾਰਾਂ ਆਪਣੇ ਆਪ ਨੂੰ ਫਿਟ ਰੱਖਣ ਲਈ ਅਕਸਰ ਬਹੁਤ ਮਿਹਨਤ ਕਰਦਿਆਂ ਹਨ। ਇੰਟਰਨੇਟ 'ਤੇ ਇੱਕ ਵੀਡੀਓ ਜੋ ਕਿ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਹੈ ਅਤੇ ਵਾਇਰਲ ਹੋ ਰਿਆ ਹੈ। ਇਸ ਵੀਡੀਓ ਵਿੱਚ ਅਦਾਕਾਰਾ ਜਿੰਮ ਵਿੱਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀਆਂ ਵੀਡੀਓ ਨੂੰ ਦੇਖਿਆ ਜਾ ਸਰਦਾ ਹੈ।
ਦਿਸ਼ਾ ਪਟਾਨੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਪਏ ਇਸ ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਪੀਲੇ ਸ਼ਾਰਟਸ ਅਤੇ ਸਟ੍ਰੈਪੀ ਬੈਕਲੇਸ ਫਿਟਨੈਸ ਗੀਅਰ ਵਿੱਚ ਪਹਿਨੇ ਹੋਏ ਦਿਸ਼ਾ ਪਟਾਨੀ ਕਿੰਨੇ ਆਸਾਨੀ ਨਾਲ ਕਸਰਤ ਕਰ ਰਹੀ ਹੈ। ਇਸ ਦੇ ਕੈਪਸ਼ਨ ਵਿੱਚ ਦਿਸ਼ਾ ਨੇ ਵੇਟਲਿਫਟਿੰਗ ਇਮੋਜੀ ਸ਼ੇਅਰ ਕੀਤਾ ਹੈ। ਇਸ ਨੂੰ ਦਿਸ਼ਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਵਾਂਗ ਅਲਗ-ਅਲਗ ਤਰ੍ਹਾਂ ਦੇ ਇਮੋਜੀ ਭੇਜ ਕੇ ਉਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ।