ਮੁੰਬਈ: ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਦੀ ਮਾਂ ਬੈਟੀ ਕਪਾਡੀਆ ਦਾ ਦੇਹਾਂਤ ਹੋ ਗਿਆ ਹੈ। ਬੈਟੀ ਕਪਾਡੀਆ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਭਰਤੀ ਸੀ ਅਤੇ ਆਈਸੀਯੂ ਵਿੱਚ ਦਾਖ਼ਲ ਸੀ। 14 ਨਵੰਬਰ ਨੂੰ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਰਾਤ ਨੂੰ ਉਨ੍ਹਾਂ ਆਖ਼ਰੀ ਸਾਹ ਲਿਆ।
ਡਿੰਪਲ ਕਪਾਡੀਆ ਦੀ ਮਾਂ ਬੈਟੀ ਕਪਾਡੀਆ ਦਾ ਹੋਇਆ ਦੇਹਾਂਤ - Dimple Kapadia mother updates
ਅਦਾਕਾਰਾ ਡਿੰਪਲ ਕਪਾਡੀਆ ਦੀ ਮਾਂ ਬੈਟੀ ਕਪਾਡੀਆ ਦਾ 80 ਸਾਲਾ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਪਿੱਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸਾਹ ਦੀ ਦਿੱਕਤ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਫ਼ੋਟੋ
ਬੈਟੀ ਕਪਾਡੀਆ ਦੀ ਮੌਤ ਤੋਂ ਬਾਅਦ ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ ਹਸਪਤਾਲ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ 80 ਸਾਲਾ ਬੈਟੀ ਕਪਾਡੀਆ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਸਾਹ ਲੈਣ ਵਿੱਚ ਉਨ੍ਹਾਂ ਨੂੰ ਦਿੱਕਤ ਸੀ। ਵਰਣਨਯੋਗ ਹੈ ਕਿ ਬੈਟੀ ਕਪਾਡੀਆ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਤੋਂ ਬਾਅਦ ਖ਼ਬਰਾਂ ਆਈਆਂ ਸਨ ਕਿ ਡਿੰਪਲ ਕਪਾਡੀਆ ਬਿਮਾਰ ਹੈ, ਜਿਸ ਤੋਂ ਬਾਅਦ ਡਿੰਪਲ ਕਪਾਡੀਆ ਨੇ ਸਪਸ਼ਟੀਕਰਨ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਬੈਟੀ ਕਪਾਡੀਆ ਦੀ ਮੌਤ ਤੋਂ ਪਹਿਲਾਂ ਟਵਿੰਕਲ ਖੰਨਾ ਅਤੇ ਡਿੰਪਲ ਕਪਾਡੀਆ ਨੂੰ ਕਈ ਵਾਰ ਹਸਪਤਾਲ ਵਿੱਚ ਵੇਖਿਆ ਗਿਆ ਸੀ।
Last Updated : Dec 1, 2019, 6:45 PM IST