ਮੁੰਬਈ: ਡਿੰਪਲ ਕਪਾਡੀਆ ਬੀਤੇ ਸ਼ਨੀਵਾਰ ਨੂੰ ਆਪਣੀ ਜ਼ਿੰਦਗੀ ਦੇ 62 ਸਾਲ ਪੂਰੇ ਕਰ ਚੁੱਕੀ ਹੈ। ਡਿੰਪਲ ਕਪਾਡੀਆ ਨੇ 16 ਸਾਲ ਦੀ ਉਮਰ 'ਚ ਆਪਣੇ ਟੇਲੇਂਟ ਕਾਰਨ ਸਟਾਰਡਮ ਹਾਸਿਲ ਕਰ ਲਿਆ ਸੀ। 16 ਸਾਲ ਦੀ ਉਮਰ 'ਚ ਡਿੰਪਲ ਕਪਾਡੀਆ ਨੇ ਆਪਣਾ ਬਾਲੀਵੁੱਡ ਡੈਬਯੂ ਕੀਤਾ ਸੀ। ਰਾਜ ਕਪੂਰ ਦੇ ਬੇਟੇ ਰਿਸ਼ੀ ਕਪੂਰ ਨੂੰ ਲਾਂਚ ਕਰਨ ਦੇ ਲਈ ਡਿੰਪਲ ਕਪਾਡੀਆ ਨੂੰ ਚੁਣਿਆ ਗਿਆ ਸੀ। ਫ਼ਿਲਮ ਦਾ ਨਾਂਅ ਸੀ 'ਬੌਬੀ'।
ਮਹਿਜ਼ 16 ਸਾਲ ਦੀ ਉਮਰ 'ਚ ਸਟਾਰ ਬਣ ਗਈ ਸੀ ਡਿੰਪਲ ਕਪਾਡੀਆ - bollywood
ਅਦਾਕਾਰਾ ਡਿੰਪਲ ਕਪਾਡੀਆ ਦਾ ਬਾਲੀਵੁੱਡ ਸਫ਼ਰ ਬੇਹੱਦ ਹੀ ਦਿਲਚਸਪ ਹੈ। ਉਨ੍ਹਾਂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 16 ਸਾਲਾਂ ਦੀ ਉਮਰ 'ਚ ਕੀਤੀ ਸੀ।
ਇਸ ਤੋਂ ਇਲਾਵਾ ਡਿੰਪਲ ਕਪਾਡੀਆ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਦਿਲਚਸਪ ਹੈ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਰਾਜੇਸ਼ ਖੰਨਾ ਦੀ ਬਹੁਤ ਵੱਡੀ ਫੈਨ ਸੀ। ਉਹ ਸਕੂਲ ਬੰਕ ਕਰਕੇ ਉਨ੍ਹਾਂ ਦੀਆਂ ਫ਼ਿਲਮਾਂ ਵੇਖਣ ਜਾਂਦੀ ਸੀ। ਜਦੋਂ ਡਿੰਪਲ ਕਪਾਡੀਆ ਸਟਾਰ ਬਣ ਗਈ ਤਾਂ ਰਾਜੇਸ਼ ਖੰਨਾ ਨੇ ਸਮੁੰਦਰ ਕਿਨਾਰੇ ਡਿੰਪਲ ਨੂੰ ਅਚਾਨਕ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਅਤੇ ਫ਼ੇਰ ਡਿੰਪਲ ਅਤੇ ਰਾਜੇਸ਼ ਖੰਨਾ ਦਾ ਵਿਆਹ ਹੋ ਗਿਆ ਸੀ ।
ਡਿੰਪਲ ਕਪਾਡੀਆ ਨੇ ਆਪਣੇ ਫ਼ਿਲਮੀ ਕਰੀਅਰ 'ਚ ਬੇਹਤਰੀਨ ਫ਼ਿਲਮਾਂ ਦਿੱਤੀਆਂ ਹਨ। 1993 'ਚ ਆਈ ਫ਼ਿਲਮ ਰੁਦਾਲੀ ਲਈ ਉਨ੍ਹਾਂ ਨੂੰ ਨੈਸ਼ਨਲ ਅਵਾਰਡ ਤੱਕ ਮਿਲ ਚੁੱਕਾ ਹੈ।