ਮੁੰਬਈ: ਰੋਮੈਂਟਿਕ ਡਰਾਮਾ, ਕਾਮੇਡੀ, ਬਾਇਓਪਿਕ ਵਰਗੀਆਂ ਵੱਖ-ਵੱਖ ਫ਼ਿਲਮਾਂ ਕਰਕੇ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਹਾਸਲ ਕੀਤੀ ਹੈ। ਸਾਲ 2016 ਵਿੱਚ 'ਉੜਤਾ ਪੰਜਾਬ' ਫ਼ਿਲਮ 'ਚ ਦਿਲਜੀਤ ਨੇ ਕਰੀਨਾ ਕਪੂਰ ਨਾਲ ਕੰਮ ਕਰਕੇ ਬਾਲੀਵੁਡ 'ਚ ਕਦਮ ਰੱਖਿਆ ਅਤੇ ਹਾਲ ਹੀ ਵਿੱਚ ਦਿਲਜੀਤ ਨੇ ਕਰੀਨਾ ਨਾਲ ਆਪਣੀ ਬੌਂਨਡਿੰਗ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ।
ਕਰੀਨਾ ਨਾਲ ਗੱਲ ਕਰਦੇ ਅੱਜ ਵੀ ਹੁੰਦਾ ਹਾਂ ਨਰਵਸ : ਦਿਲਜੀਤ ਦੋਸਾਝ - diljit adores kareena
ਸਾਲ 2016 ਵਿੱਚ 'ਉੜਤਾ ਪੰਜਾਬ' ਫ਼ਿਲਮ 'ਚ ਦਿਲਜੀਤ ਨੇ ਕਰੀਨਾ ਕਪੂਰ ਨਾਲ ਕੰਮ ਕਰਕੇ ਬਾਲੀਵੁਡ 'ਚ ਕਦਮ ਰੱਖਿਆ। ਹਾਲ ਹੀ ਵਿੱਚ ਦਿਲਜੀਤ ਨੇ ਕਰੀਨਾ ਨਾਲ ਆਪਣੀ ਬੌਂਨਡਿੰਗ ਬਾਰੇ ਕੁਝ ਗੱਲਾਂ ਸ਼ੇਅਰ ਕਰਦਿਆਂ ਕਿਹਾ ਕਿ ਅੱਜ ਵੀ ਉਹ ਕਰੀਨਾ ਨਾਲ ਗੱਲ ਕਰਦੇ ਸਮੇਂ ਨਰਵਸ ਹੋ ਜਾਂਦੇ ਹਨ।
ਫ਼ੋਟੋ
ਇੱਕ ਇੰਟਰਵੀਉ ਦੌਰਾਨ ਉਨ੍ਹਾਂ ਨੇ ਕਰੀਨਾ ਕਪੂਰ ਦੀ ਤਰੀਫ਼ 'ਚ ਕਿਹਾ ਕਿ ਉਹ ਕਰੀਨਾ ਤੋਂ ਕਾਫ਼ੀ ਪ੍ਰਭਾਵਿਤ ਹਨ ਕਿ ਕਰੀਨਾ ਉਹ ਕੋਈ ਵੀ ਸੀਨ ਬਿਨ੍ਹਾਂ ਰੀਟੇਕ ਕੀਤੇ ਅਸਾਨੀ ਨਾਲ ਕਰ ਲੈਂਦੇ ਹਨ। ਅੱਗੇ ਉਨ੍ਹਾਂ ਕਿਹਾ ਕਿ ਅੱਜ ਵੀ ਕਰੀਨਾ ਨਾਲ ਗੱਲ ਕਰਦੇ ਸਮੇਂ ਉਹ ਨਰਵਸ ਹੋ ਜਾਂਦੇ ਹਨ। ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਕਾਮੇਡੀ ਫਿਲਮਾਂ ਘੱਟ ਹੀ ਕੀਤੀਆਂ ਹਨ ਕਿਉਂਕਿ ਉਨ੍ਹਾਂ ਨੂੰ ਜ਼ਿਆਦਾਤਰ ਸੀਰੀਅਸ ਡਰਾਮਾ ਹੀ ਮਿਲਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੱਗ ਲਾਹਉਣ ਦੀ ਲੋੜ ਨਾ ਪਵੇ ਇਸ ਲਈ ਉਨ੍ਹਾਂ ਕੋਲ ਫ਼ਿਲਮਾਂ ਦੀ ਚੋਣ ਹੋਰ ਵੀ ਘੱਟ ਜਾਂਦੀ ਹੈ।