ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚਕਲੇ ,ਦੂਜੀ ਤਿਆਰ - Arjun PAtiala
ਮੰਨੋਰੰਜਨ ਜਗਤ ਦੇ ਵਿੱਚ ਦਿਲਜੀਤ ਦੀਆਂ ਫ਼ਿਲਮਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। 21 ਜੂਨ ਨੂੰ ਉਨ੍ਹਾਂ ਦੀ ਫ਼ਿਲਮ 'ਛੜਾ' ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਉਨ੍ਹਾਂ ਨੇ ਆਪਣੀ ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ਅਰਜੁਨ ਪਟਿਆਲਾ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ।
ਮੁੰਬਈ :21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ 'ਛੜਾ' ਦਾ ਪ੍ਰਮੋਸ਼ਨ ਕਰਨ ਦੇ ਨਾਲ-ਨਾਲ ਦਿਲਜੀਤ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਦਾ ਵੀ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਫ਼ਿਲਮ ‘ਅਰਜੁਨ ਪਟਿਆਲਾ’19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਵੀ ਦਿਲਜੀਤ ਵੱਖਰੇ ਅੰਦਾਜ਼ 'ਚ ਕਰ ਰਹੇ ਹਨ। ਫ਼ਿਲਮ ਦੇ ਪ੍ਰਮੋਸ਼ਨ ਲਈ ਟੀ-ਸੀਰੀਜ਼ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਅੱਪਲੋਡ ਕੀਤੀ ਹੈ ਜਿਸ 'ਚ ਫ਼ਿਲਮ ਦੀ ਸਟਾਰਕਾਸਟ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਫ਼ਿਲਮ ਦੀ ਮਾਰਕੀਟਿੰਗ ਦੇ ਵਿਸ਼ੇ 'ਤੇ ਚਰਚਾ ਕਰ ਰਹੇ ਹਨ।