ਚੰਡੀਗੜ੍ਹ: ਪਿਛਲੇ ਦਿਨੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨੀ ਧਰਨੇ ਵਿੱਚ ਪਹੁੰਚੀ ਇੱਕ ਬਜ਼ੁਰਗ ਔਰਤ ਉੱਤੇ ਆਪਣੇ ਟਵੀਟ ਰਾਹੀਂ ਟਿੱਪਣੀ ਕੀਤੀ ਸੀ। ਹੁਣ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ-ਸਿੰਗਰ ਦਿਲਜੀਤ ਦੁਸਾਂਝ ਨੇ ਉਸ ਪੋਸਟ 'ਤੇ ਕੰਗਨਾ ਨੂੰ ਜਵਾਬ ਦਿੱਤਾ ਹੈ। ਦਿਲਜੀਤ ਸਿੰਘ ਦੌਸਾਂਝ ਤੇ ਕੰਗਨਾ ਰਣੌਤ ਵਿਚਕਾਰ ਟਵਿੱਟਰ ਵਾਰ ਛਿੜ ਗਿਆ ਹੈ।
ਦਿਲਜੀਤ ਦੌਸਾਂਝ ਨੇ ਕੰਗਨਾ 'ਤੇ ਤੰਜ ਕਸਦੇ ਹੋਏ ਕਿਹਾ ਕਿ ਧੇਲੇ ਦੀ ਅਕਲ ਨਹੀਂ ਤੈਨੂੰ.. ਸਾਡੀਆਂ ਮਾਵਾਂ ਨੂੰ 100 ਰੁਪਏ ਵਾਲੀ ਦੱਸਦੀ ਏ..
ਦੋਸਾਂਝ ਨੇ ਕਿਹਾ ਕਿ ਬਾਲੀਵੁੱਡ ਦੀ ਧਮਕੀ ਤੇ ਡਰਾਵਾਂ ਕਿਸ ਨੂੰ ਦਿੰਦੀ ਏ...ਸਾਡੀਆਂ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ...
ਦੋਸਾਂਝ ਨੇ ਕਿਹਾ ਕਿ ਬਾਲੀਵੁੱਡ ਵਿੱਚ ਕੰਮ ਮੈਂ ਹੁਣ ਦਾ ਨਹੀਂ ਕਰ ਰਿਹਾ.. ਮੈਂ ਬਾਲੀਵੁੱਡ ਵਿੱਚ ਸੰਘਰਸ਼ ਨਹੀਂ ਕਰਦਾ ਮੈਡਮ, ਬਾਲੀਵੁੱਡ ਵਾਲੇ ਮੇਰੇ ਕੋਲ ਆਉਂਦੇ ਹਨ।
ਮੈਂ ਦਸ ਰਿਹਾ ਤੈਨੂੰ ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਾਂ.. ਦੋ ਦੀਆਂ ਚਾਰ ਨਹੀਂ 36 ਸੁਣਾਵਾਂਗੇ।
ਦੋਸਾਂਝ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਤੂੰ ਕੰਮ ਕੀਤਾ ਹੈ ਤੂੰ ਉਨ੍ਹਾਂ ਸਭ ਦੀ ਪਾਲਤੂ ਹੈ।
ਦਿਲਜੀਤ ਨੇ ਨਾ ਸਿਰਫ ਕੰਗਨਾ ਲਈ ਪੋਸਟ ਕੀਤਾ ਬਲਕਿ ਉਸ ਨੂੰ ਅਜਿਹਾ ਕਰਨ ਲਈ ਕਾਫ਼ੀ ਖਰੀ-ਖਰੀ ਸੁਣਾਈ ਵੀ। ਦਿਲਜੀਤ ਨੇ ਆਪਣੀ ਪੋਸਟ ਵਿੱਚ ਲਿਖਿਆ- ‘ਸਤਿਕਾਰਯੋਗ ਮਹਿੰਦਰ ਕੌਰ ਜੀ। ਆਹ ਸੁਣ ਲਾ ਨੀ ਵਿਦ ਪਰੂਫ ਕੰਗਨਾ ਰਣੌਤ। ਆਦਮੀ ਨੂੰ ਇੰਨਾ ਵੀ ਅੰਨ੍ਹਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲਦੀ ਫਿਰਦੀ ਹੋ।” ਇਸ ਪੋਸਟ ਵਿੱਚ ਦਿਲਜੀਤ ਦੇ ਸ਼ਬਦਾਂ ਵਿੱਚ ਪ੍ਰਸ਼ੰਸਕਾਂ ਨੂੰ ਕੰਗਨਾ ਬਾਰੇ ਨਾਰਾਜ਼ਗੀ ਮਹਿਸੂਸ ਕੀਤੀ।
ਦਿਲਜੀਤ ਨੇ ਇਸ ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਬਜ਼ੁਰਗ ਔਰਤ ਮਹਿੰਦਰ ਕੌਰ ਆਪਣੀ ਪਛਾਣ ਸਪੱਸ਼ਟ ਕਰਦੀ ਹੈ ਕਿ ਉਹ ਪਿਛਲੇ ਸਮੇਂ ਦੀ ਖੇਤੀ ਕਰ ਰਹੀ ਹੈ। ਉਨ੍ਹਾਂ ਨੂੰ ਇਸ ਲਹਿਰ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ।