ਚੰਡੀਗੜ੍ਹ: ਪਾਲੀਵੁੱਡ ਤੇ ਬਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਆਪਣੇ ਗਾਣਿਆ ਕਰਕੇ ਸਾਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਪੰਜਾਬੀਆਂ ਦੀ ਸ਼ਾਨ ਕਹੇ ਜਾਣ ਵਾਲੇ ਦਿਲਜੀਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ 'ਤੇ ਇੱਕ ਧਾਰਮਿਕ ਗੀਤ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਦਿੱਤੀ ਹੈ। ਇਸ ਗਾਣੇ ਦਾ ਪੋਸਟਰ ਦਿਲਜੀਤ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
550ਵੇਂ ਪ੍ਰਕਾਸ਼ ਪੂਰਬ ਮੌਕੇ ਦਿਲਜੀਤ ਦਾ ਧਾਰਮਿਕ ਗੀਤ ਦਾ ਪੋਸਟਰ ਹੋਇਆ ਜਾਰੀ - diljit dosanjh new song
ਪੰਜਾਬੀਆਂ ਦੀ ਸ਼ਾਨ ਕਹੇ ਜਾਣ ਵਾਲੇ ਦਿਲਜੀਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ 'ਤੇ ਇੱਕ ਧਾਰਮਿਕ ਗੀਤ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਇਸ ਗਾਣੇ ਦਾ ਪੋਸਟਰ ਦਿਲਜੀਤ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਇਸ ਪੋਸਟਰ ਨਾਲ ਦਿਲਜੀਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਤੁਕਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ,' ਚਾਨਣ ਦੀ ਟਕਸਾਲ ਹੈ ਜਿੱਥੇ, ਵੱਜਦਾ ਅਨਹਦ ਨਾਦ ਜੀਓ..ਨਾਨਕ ਆਦਿ ਜੁਗਾਦਿ ਜੀਓ। ਇਸ ਪੋਸਟਰ ਵਿੱਚ ਉਹ ਇੱਕ ਛੋਟੇ ਜਿਹੇ ਬੱਚੇ ਨੂੰ ਚੁੱਕਿਆ ਹੋਇਆ ਹੈ,ਜਿਸ ਦੇ ਸਿਰ ਤੇ ਪਰਨਾ ਜਿਹਾ ਬੰਨ੍ਹਿਆਂ ਹੈ ਤੇ ਦਿਲਜੀਤ ਉਸ ਨੂੰ ਮਾਸੂਮ ਜਿਹੇ ਤਰੀਕੇ ਨਾਲ ਦੇਖ ਰਹੇ ਹਨ। ਇਸ ਨੂੰ RHYTHM BOYZ ਵੱਲੋਂ ਤਿਆਰ ਕੀਤਾ ਗਿਆ ਹੈ।
ਹੋਰ ਪੜ੍ਹੋ: ਅੰਗਦ ਕਰਨਗੇ ਏਕਤਾ ਨਾਲ ਨਵਾਂ ਪ੍ਰੋਜੈਕਟ
ਦਿਲਜੀਤ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਕਲਾਕਾਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਉੱਤੇ ਧਾਰਮਿਕ ਗੀਤ ਗਾਏ ਹਨ, ਜਿਨ੍ਹਾਂ ਵਿੱਚ ਹਰਸ਼ਦੀਪ ਕੌਰ, ਸ਼ਾਨ, ਕਪਿਲ ਸ਼ਰਮਾ, ਨਿਤੀ ਮੋਹਨ, ਰਿੱਚਾ ਸ਼ਰਮਾ ਜਿਹੇ ਉਘੇ ਗਾਇਕਾ ਨੇ ਮਿਲ ਕੇ 'ਸਤਿਗੁਰੂ ਨਾਨਕ ਆਏ ਨੇ' ਗਾਇਆ ਹੈ।
TAGGED:
diljit dosanjh new song