ਮੁੰਬਈ: ਪੰਜਾਬ ਤੇ ਬਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਨਵੀਂ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਰਿਲੀਜ਼ ਹੋਣ ਜਾ ਰਹੀ ਹੈ ਤੇ ਫ਼ਿਲਮ ਦੀ ਸਾਰੀ ਕਾਸਟ ਫ਼ਿਲਮ ਦੀ ਪ੍ਰੋਮੋਸ਼ਨ ਕਾਫ਼ੀ ਵੱਧ ਚੜ੍ਹ ਕੇ ਕਰ ਰਹੀ ਹੈ। ਹਾਲ ਹੀ ਵਿੱਚ ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬੱਚਿਆਂ ਵਾਂਗ ਨੱਚਦੇ ਹੋਏ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: ਜਨਮ ਦਿਨ ਉੱਤੇ ਖ਼ਾਸ:ਖੇਤਰੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ 'ਚ ਵੀ ਲੁੱਟੀ ਰਜਨੀਕਾਂਤ ਨੇ ਵਾਹ-ਵਾਹ
ਦਿਲਜੀਤ ਨੇ ਸਿਰ ਉੱਤੇ ਟੋਪੀ ਪਾ, ਬਲੈਕ ਰੰਗ ਦੀ ਜਰਸੀ ਪਾ ਆਪਣੇ ਸ਼ਰਾਰਤੀ ਅੰਦਾਜ਼ ਵਿੱਚ ਨੱਚ ਰਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ' ਚੰਗੇ ਦਿਨ ਆ ਰਹੇ ਨੇ।' ਦੱਸ ਦੇਈਏ ਕਿ ਦਿਲਜੀਤ ਹੁਣ ਮਲੇਸ਼ੀਆ ਦੇ ਕੁਆਲਾ ਲਮਪੁਰ ਵਿੱਚ ਘੁੰਮ ਰਹੇ ਹਨ।
ਹੋਰ ਪੜ੍ਹੋ: ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ, ਲਤਾ ਮੰਗੇਸ਼ਕਰ ਰਹੀ ਦੂਜੇ ਸਥਾਨ ਉੱਤੇ
ਦਿਲਜੀਤ, ਅਕਸ਼ੇ ਕੁਮਾਰ, ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ਗੁੱਡ ਨਿਊਜ਼ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਦਿਲਜੀਤ ਇਸ ਤੋਂ ਪਹਿਲਾਂ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਰਾਜ ਮਹਿਤਾ ਵੱਲੋਂ ਨਿਰਦੇਸ਼ਤ 'ਗੁੱਡ ਨਿਊਜ਼' ਇਸ ਸਾਲ 27 ਦਸੰਬਰ ਨੂੰ ਕ੍ਰਿਸਮਿਸ ਮੌਕੇ ਰਿਲੀਜ਼ ਹੋਵੇਗੀ।